Baygumpura

ਮੇਰਾ ਭਾਵ “ਗੁਰਬਾਣੀ ਨੂੰ ਸ਼ੁੱਧ ਪ੍ਰਚਾਰਣ” ਦਾ ਹੈ । ਅਸ਼ੁੱਧ ਗੁਰਬਾਣੀ ਨੂੰ ਪ੍ਰਚਾਰਨ ਵਾਲੇ ਲੋਕ ਭਾਵੇਂ ਉਹ ਕੋਈ ਵੀ ਹਨ ਮੈਂ ਉਹਨਾਂ ਦਾ ਦੋਖੀ ਹਾਂ ।

ਗੁਰਬਾਣੀ ਨੂੰ ਜੋ ਉਚਯਾ ਜੀਵਨ ਦੀ ਪ੍ਰਾਪਤੀ ਲਈ ਅਨੁਭਵ ਕਰਦਾ ਹੈ ਉਹ ਪਰਮਪੁਨੀ ਹੈ । ਉਚਯਾ ਜੀਵਨ ਨੂੰ ਸ਼ੁੱਧ ਗੁਰਬਾਣੀ ਹੀ ਦੇ ਸਕਦੀ ਹੈ । ਸ਼ੁਧੀ ਤਾਂ ਹੋ ਸਕਦੀ ਹੈ ਜੇ ਅਸ਼ੁਧੀ ਲੱਭ ਪਵੇ । ਐਵੇਂ ਮੱਥਾ ਟੇਕਣ ਵਾਲੇ ਬੁੱਤਪ੍ਰਸਤ, ਅਹਰਮਨ ਤਾਂ ਨਾ ਹੀ ਸ਼ੁਧੀ ਪ੍ਰਾਪਤ ਕਰ ਸਕਦੇ ਹਨ ਅਤੇ ਨਾ ਹੀ ਅਸ਼ੁਧੀ ਲੱਭ ਸਕਦੇ ਹਨ । ਇਸੇ ਖਿਆਲ ਨਾਲ ਜੋ ਪ੍ਰਾਣੀ ਮੇਰੇ ਨਾਲ ਸਹਿਯੋਗ ਕਰੇਗਾ । ਮੈਂ ਉਸਦਾ ਤਹਿ ਦਿਲੋਂ ਧਨ੍ਯਵਾਦੀ ਹੋਵਾਂਗਾ ।

ਰਾਗੁ ਗਉੜੀ ਗੁਆਰੇਰੀ ਬਾਣੀ ਸਤਿਗੁਰੂ ਰਵਿਦਾਸ ਜੀਉ ਕੇ ਪਦੇ ॥ ੴ ਸਤਿਗੁਰ ਪ੍ਰਸਾਦਿ ॥ ਬੇਗਮ ਪੁਰਾ ਸਹਰ ਕੋ ਨਾਉ ॥ ਦੂਖੁ ਅੰਦੋਹੁ ਨਹੀ ਤਿਹਿ ਠਾਉ ॥ ਨਾਂ ਤਸਵੀਸ ਖਿਰਾਜੁ ਨ ਮਾਲੁ ॥ ਖਉਫੁ ਨ ਖਤਾ ਨ ਤਰਸੁ ਜਵਾਲੁ ॥ ਅਬ ਮੋਹਿ ਖੂਬ ਵਤਨ ਗਹ ਪਾਈ ॥ ਊਹਾਂ ਖੈਰਿ ਸਦਾ ਮੇਰੇ ਭਾਈ ॥॥੧॥ ਰਹਾਉ ॥ ਕਾਇਮੁ ਦਾਇਮੁ ਸਦਾ ਪਾਤਿਸਾਹੀ ॥ ਦੋਮ ਨ ਸੇਮ ਏਕ ਸੋ ਆਹੀ ॥ ਆਬਾਦਾਨੁ ਸਦਾ ਮਸਹੂਰ ॥ ਊਹਾਂ ਗਨੀ ਬਸਹਿ ਮਾਮੂਰ ॥ ਤਿਉ ਤਿਉ ਸੈਲ ਕਰਹਿ ਜਿਉ ਭਾਵੈ ॥ ਮਹਰਮ ਮਹਲ ਨ ਕੋ ਅਟਕਾਵੈ ॥ ਕਹਿ ਰਵਿਦਾਸ ਖਲਾਸ ਚਮਾਰਾ ॥ ਜੋ ਹਮ ਸਹਰੀ ਸੁ ਮੀਤੁ ਹਮਾਰਾ ॥੩॥੨॥