SinghHistory

ਵਾਹਿਗੁਰੂ ਜੀ ਕਾ ਖ਼ਾਲਸਾ ।।🙏
ਵਾਹਿਗੁਰੂ ਜੀ ਕੀ ਫ਼ਤਿਹ ।।🙏

ਸਤਿ ਸ੍ਰੀ ਅਕਾਲ ਜੀ 🙏🌺

ਤੁਹਾਡਾ ਸਾਡੇ ਚੈੱਨਲ 'Singh History' 'ਤੇ ਸਵਾਗਤ ਹੈ, ਮੇਰੀ ਸ਼ੁਰੂ ਤੋਂ ਹੀ ਇਤਿਹਾਸ ਪੜ੍ਹਨ ਵਿੱਚ ਬਹੁਤ ਦਿਲਚਸਪੀ ਰਹੀ ਹੈ। ਮੈਨੂੰ ਇਤਿਹਾਸ ਦੀਆਂ ਕਿਤਾਬਾਂ ਪੜ੍ਹਨਾ ਤੇ ਸੰਗਤ ਨੂੰ ਇਤਿਹਾਸ ਬਾਰੇ ਦੱਸਣਾ ਬਹੁਤ ਚੰਗਾ ਲੱਗਦਾ, ਮੈਂ ਹਮੇਸ਼ਾ ਮਹਿਸੂਸ ਕਰਦਾ ਹਾਂ ਕਿ ਅੱਜ ਦੀ ਨੌਜਵਾਨ ਪੀੜੀ ਆਪਣੇ ਇਤਿਹਾਸ ਬਾਰੇ ਕੁਝ ਖਾਸ ਨਹੀਂ ਜਾਣਦੀ ਜੋ ਕਿ ਸਾਡੇ ਲਈ ਬਹੁਤ ਹੀ ਮਾੜੀ ਗੱਲ ਹੈ।ਇਸ ਲਈ ਮੈਂ ਉਹਨਾਂ ਨੂੰ ਆਪਣੇ ਇਤਿਹਾਸ ਨਾਲ ਜੋੜ ਕੇ ਰੱਖਣ ਲਈ ਯੂਟਿਊਬ ਤੇ ਵੀਡਿਓਜ਼ ਬਣਾਉਣੀਆਂ ਸ਼ੁਰੂ ਕੀਤੀਆਂ ਤੇ ਤੁਹਾਡੇ ਸਾਰਿਆਂ ਵਲੋਂ ਸਾਰੀਆਂ ਵੀਡਿਓਜ਼ ਨੂੰ ਬਹੁਤ ਪਿਆਰ ਮਿਲਿਆ। ਹਰ ਵੀਡਿਓ ਵਿੱਚ ਤੁਹਾਨੂੰ ਸਿੱਖ ਇਤਿਹਾਸ ਬਾਰੇ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਮਿਲੇਗਾ , ਜਿਵੇਂ ਕਿ ਪੰਜਾਬ ਦਾ ਇਤਿਹਾਸ, ਸਿੱਖ ਇਤਿਹਾਸ, ਸਿੱਖ ਗੁਰੂਆਂ ਦਾ ਜੀਵਨ, ਅਤੇ ਉਹਨਾਂ ਦੀਆਂ ਕੀਮਤੀ ਸਿੱਖਿਆਵਾਂ, ਸਿੱਖ ਧਰਮ ਦੇ ਮੁੱਖ ਸਿਧਾਂਤ ਅਤੇ ਉਹ ਸਾਨੂੰ ਅੱਜ ਦੇ ਸਮੇਂ ਵਿੱਚ ਕਿਵੇਂ ਪ੍ਰੇਰਿਤ ਕਰਦੇ ਹਨ। ਇਹ ਚੈੱਨਲ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਅਤੇ ਵਿਰਸੇ ਨਾਲ ਜੋੜਨ ਦੀ ਕੋਸ਼ਿਸ਼ ਕਰਦਾ ਹੈ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੀ ਛੋਟੀ ਜਿਹੀ ਕੋਸ਼ਿਸ਼ ਪਸੰਦ ਕਰੋਗੇ ਤੇ ਸਾਡੇ ਨਾਲ SinghHistory ਚੈੱਨਲ ਨਾਲ ਜ਼ਰੂਰ ਜੁੜੋਗੇ ।