Gurmat Gyan Sagar TV

Gurmat Gyan Sagar TV

ਇਸ ਚੈਨਲ ਤੇ ਹਾਜ਼ਰ ਹੋਈਆਂ ਸੰਗਤਾਂ ਦਾ ਅਸੀਂ ਤਹਿ ਦਿੱਲ ਤੋਂ ਸਵਾਗਤ ਕਰਦੇ ਹਾਂ, ਇਸ ਚੈਨਲ ਦੀ ਇਹ ਖਾਸੀਅਤ ਹੈ ਕੀ ਇਸ ਚੈਨਲ ਤੋਂ ਆਪ ਜੀ ਨੂੰ ਸਿੱਖ ਕੌਮ ਦੇ ਮਹਾਨ ਵਿਦਵਾਨਾਂ ਪਾਸੋਂ ਜੋ ਗੁਰਮਤਿ ਦੇ ਅਨੁਸਾਰ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀਆਂ ਅਤੇ ਰੱਬੀ ਸਿਧਾਂਤ ਦੀਆਂ ਬਾਤਾਂ ਸੰਗਤਾਂ ਨਾਲ ਸਾਂਝੀਆਂ ਕਰਦੇ ਨੇ ਉਹਨਾਂ ਵੱਲੋਂ ਆਪ ਜੀ ਨੂੰ ਗੁਰਬਾਣੀ ਪਾਠ, ਗੁਰਬਾਣੀ ਕਥਾ ਅਤੇ ਗੁਰਬਾਣੀ ਕੀਰਤਨ ਸਰਵਣ ਕਰਨ ਨੂੰ ਮਿਲੇਗਾ ਜੀ |

ਸਾਡੀ ਇਹ ਕੋਸ਼ਿਸ਼ ਹੈ ਕੀ ਅਸੀਂ ਇਸ ਮਾਧਿਅਮ ਦੇ ਰਾਹੀਂ ਜਿੰਨੀਆਂ ਸੰਗਤਾਂ ਵੀ ਸੇਵਾ, ਸਿਮਰਨ ਅਤੇ ਗੁਰਬਾਣੀ ਨਾਲ ਜੋੜ ਸਕੀਏ ਉਨ੍ਹਾਂ ਹੀ ਥੋੜ੍ਹਾ ਹੈ ਕਿਉਂਕਿ ਅੱਜ ਪਦਾਰਥਾਂ ਦਾ ਮਾਹੌਲ ਹੋਣ ਕਰਕੇ ਵਿਕਾਰਾਂ ਦਾ ਪਹਿਰਾ ਆਵਦੀ ਹੱਦ ਟੱਪ ਗਿਆ ਜਿਸ ਕਰਕੇ ਮਨੁੱਖ ਭਟਕਣਾ ਦੇ ਵਿੱਚ ਹੈ ਅਤੇ ਇਸ ਜਨਮ ਨੂੰ ਮਿਲੇ ਦਾ ਮਕਸਦ ਭੁੱਲੀ ਬੈਠਾ ਏ ਇਸ ਕਰਕੇ ਅਸੀਂ ਚਾਉਂਦੇ ਹਾਂ ਕੀ ਜੋ ਮਨੁੱਖ ਅੱਜ ਭਟਕ ਰਿਹਾ ਹੈ ਉਹ ਗੁਰਬਾਣੀ ਦਾ ਆਸਰਾ ਲੈ ਕੇ ਗੁਰੂ ਦਾ ਸੱਚਾ ਸਿੱਖ ਬਣ ਕੇ ਆਪਣਾ ਮਨੁੱਖਾ ਜਨਮ ਸਫਲ ਕਰ ਸਕੇ |

ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਉਪਦੇਸ਼ ਸਾਰੀ ਮਨੁੱਖਤਾ ਲਈ ਸਾਂਝਾ ਹੈ ਇਸ ਕਰਕੇ ਆਉ ਗੁਰਬਾਣੀ ਨੂੰ ਪੜੀਏ, ਸੁਣੀਏ ਸਮਝੀਏ ਅਤੇ ਫਿਰ ਉਸਦੀ ਵਿਚਾਰ ਕਥਾ ਰਾਹੀਂ ਸਰਵਣ ਕਰੀਏ ਅਤੇ ਆਪਣੇ ਜੀਵਨ ਚ ਅਪਣਾਈਏ ਜੀ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🌸