needletasks


**ਭੈਣਾਂ ਦੀ ਤ੍ਰਿੰਞਣ ਵਿੱਚ ਤੁਹਾਡਾ ਸਵਾਗਤ ਹੈ**

ਇਸ ਚੈਨਲ ਤੇ ਤੁਹਾਨੂੰ ਹੱਥ ਦੀ ਕਢਾਈ, ਮਸ਼ੀਨੀ ਕਢਾਈ, ਕੱਪੜੇ ਸਿਲਾਈ ਕਰਨ, ਸੂਟ ਪੇਂਟਿੰਗ, Hand Craft ਆਦਿ ਸਬੰਧੀ ਵੀਡੀਓਜ਼ ਮਿਲਣਗੀਆਂ। ਤੁਸੀਂ ਘਰ ਬੈਠੇ ਇਹ ਸਭ ਸਿੱਖ ਸਕਦੇ ਹੋ। ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਤੁਹਾਨੂੰ ਘੱਟ ਤੋਂ ਘੱਟ ਖਰਚ ਨਾਲ ਘਰ ਬੈਠੇ ਆਪਣਾ ਸੂਟ ਆਪ ਤਿਆਰ ਕਰਨ ਦੇ ਕਾਬਲ ਬਣਾ ਸਕੀਏ। ਅਗਰ ਤੁਸੀਂ ਧਿਆਨ ਨਾਲ ਸਾਰੀਆਂ ਵੀਡੀਓ ਦੇਖਦੇ ਹੋ ਤਾਂ ਇਸ ਚੈਨਲ ਰਾਹੀਂ ਤੁਸੀਂ ਸੂਟ ਤੇ ਆਪਣੇ ਹੱਥੀਂ ਕਢਾਈ ਕਰਕੇ, ਪੇਂਟ ਕਰਨ ਅਤੇ ਆਪ ਸਿਲਾਈ ਕਰਕੇ ਪਹਿਨਣ ਦੇ ਕਾਬਲ ਬਣ ਜਾਓਗੇ। ਇਸ ਤੋਂ ਇਲਾਵਾ ਸਿਲਾਈ-ਕਢਾਈ ਆਦਿ ਨਾਲ ਸਬੰਧਿਤ ਹੋਰ ਰੋਜ਼ਾਨਾਂ ਵਰਤੋਂ ਵਾਲੀਆਂ ਵੀਡੀਓ ਵੀ ਤੁਹਾਨੂੰ ਸਮੇਂ-ਸਮੇਂ ਤੇ ਮਿਲਦੀਆਂ ਰਹਿਣਗੀਆਂ।