Mohinder Singh Jassal

ਪਿਆਰੇ ਦੋਸਤੋ ,
ਸਤਿ ਸ੍ਰੀ ਅਕਾਲ |
ਪੁਰਾਣੇ ਪੰਜਾਬੀ ਗੀਤਾਂ ਨੂੰ ਸੁਣਨ ਵਾਲੇ ਦੋਸਤਾਂ ਦੀ ਚੋਖੀ ਗਿਣਤੀ ਹੈ | ਲਗਭਗ ਪਿਛਲੇ ਪੰਜ ਸਾਲ ਤੋਂ ਤੁਹਾਡੀ ਸੇਵਾ ਵਿੱਚ ਪੁਰਾਣੇ ਪੁਰਾਣੇ ਪੰਜਾਬੀ ਗਾਣੇ \ਦੋਗਾਣੇ ਪੇਸ਼ ਕਰ ਰਿਹਾ ਹਾਂ |ਤੁਹਾਡੇ ਵੱਲੋਂ ਮੇਰੇ ਚੈਨਲ ਨੂੰ ਭਰਪੂਰ ਹੁੰਗਾਰਾ ਮਿਲ ਰਿਹਾ ਹੈ |ਮੈਨੂੰ ਖੁਸ਼ੀ ਹੈ ਕਿ ਬਹੁਤ ਸਾਰੇ ਦੋਸਤ ਮੇਰੇ ਚੈਨਲ ਤੋਂ ਪ੍ਰੇਰਿਤ ਹੋ ਕੇ ਆਪੋ ਆਪਣੇ ਚੈਨਲਾਂ ਰਾਹੀਂ ਪੁਰਾਣੇ ਗੀਤਾਂ ਨੂੰ ਦੁਨੀਆਂ ਭਰ ਵਿਚ ਬੈਠੇ ਸਰੋਤਿਆਂ ਤੱਕ ਪਹੁੰਚਾਉਣ ਲਈ ਆਪੋ ਆਪਣੇ ਤਰੀਕੇ ਨਾਲ ਯੋਗਦਾਨ ਪਾ ਰਹੇ ਹਨ |ਮੈਂ ਵੀ ਇੱਕ ਕੋਸ਼ਿਸ਼ ਕੀਤੀ ਹੈ ਕਿ ਉਹ ਗਾਣੇ ਜਿਹੜੇ ਗਾਣੇ ਦੋਸਤਾਂ ਨੇ ਅਰਸਾ ਪਹਿਲਾਂ ਸੁਣੇ ਸਨ ਪਰ ਉਹ ਗਾਣੇ ਨੈਟ 'ਤੇ ਉਪਲਬਧ ਨਾ ਹੋਣ ਕਰਕੇ ਦੁਬਾਰਾ ਸੁਣਨ ਤੋਂ ਅਸਮਰੱਥ ਸਨ |ਉਮੀਦ ਹੈ Subscribe ਬਟਨ ਨੱਪ ਕੇ ਮੇਰੇ ਇਸ ਯਤਨ ਦਾ ਸਵਾਗਤ ਕਰੋਗੇ |ਨਵੇਂ ਦੋਸਤਾਂ ਨੂੰ ਮੇਰੇ ਚੈਨਲ ਨਾਲ ਜੋੜੋਗੇ
ਸ਼ੁਕਰੀਆ !!!
ਮਹਿੰਦਰ ਸਿੰਘ ਜੱਸਲ