GAGANDEEP SINGH KOTA

ਗੁਰਬਾਣੀ ਦੇ ਉਪਦੇਸ਼ ਹਰ ਮਨੁੱਖ ਲਈ ਜ਼ਿੰਦਗੀ ਜਿਊਣ ਲਈ ਬੇਅੰਤ ਰਾਹ ਖੋਲ਼ਦੇ ਨੇ ਪਰ ਕਈ ਵਾਰ ਅਸੀਂ ਅਣਗੌਲ਼ਿਆਂ ਕਰ ਦੇਨੇ ਆਂ ਜਾਂ ਬੋਲ ਵੱਡੇ ਤੇ ਅਸੀਂ ਬਹੁਤ ਛੋਟੇ ਰਹਿ ਜਾਨੇ ਆਂ।ਸਾਡਾ ਫਰਜ਼ ਹੈ ਅਸੀਂ ਬੇਅੰਤ ਵਾਰ ਯਤਨ ਕਰੀਏ ਕਿ ਸਾਡੀ ਸੁਰਤ ਅੰਦਰ ਮਾਣਿਕ ਮੋਤੀਆਂ ਦੇ ਸਮੁੰਦਰ ਅੰਦਰੋ ਕਿਨਕਾ ਮਾਤਰ ਵੀ ਪੈ ਜਾਵੇ ਤਾਂ ਸਾਨੂੰ ਪਰਮਾਤਮਾਂ ਦੀ ਦਰਗਾਹ ਚ ਸਨਮੁਖ ਹੁੰਦਿਆਂ ਸ਼ਰਮਿੰਦਗੀ ਮਹਿਸੂਸ ਨਾ ਕਰਨੀ ਪਵੇ। ਸਾਡੇ ਕੋਲ ਜ਼ਿੰਦਗੀ ਨੂੰ ਸਫਲ ਬਣਾਉਣ ਲਈ ਗੁਰਬਾਣੀ ਦਾ ਉੱਤਮ ਖਜ਼ਾਨਾ ਮੌਜ਼ੂਦ ਹੈ।ਗੁਰੂ ਨਾਨਕ ਸਾਹਿਬ ਨੇ ਜ਼ਿੰਦਗੀ ਨੂੰ ਮਾਣਿਆਂ ਤੇ ਮਾਣਨਾ ਸਿੱਖਾਇਆ। ਬਾਬੇ ਦੇ ਮਿਠੜੇ ਬੋਲ,ਵੀਚਾਰਧਾਰਾ ਤੇ ਉਹਨਾਂ ਦਾ ਮਹਾਨ ਜੀਵਨ ਸਾਡੇ ਲਈ ਹਮੇਸ਼ਾ ਚਾਨਣ ਬਿਖੇਰਦਾ ਰਹੇਗਾ।
ਗਗਨਦੀਪ ਸਿੰਘ ਕੋਟਾ
ਸੰਪਰਕ-7690876444
7690872444