Nanaksar Kirtan ( ਨਾਨਕਸਰ ਕੀਰਤਨ )

ਨਾਨਕਸਰ ਕਲੇਰਾਂ ਸੰਪ੍ਰਦਾਇ ਦੇ ਬਾਨੀ ਧੰਨ ਧੰਨ ਬਾਬਾ ਨੰਦ ਸਿੰਘ ਜੀ, ਜਿਨ੍ਹਾਂ ਨੇ ਘੋਰ ਤਪੱਸਿਆ ਕਰਕੇ ਕਲਗੀਧਰ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਗਟ ਗੁਰਾਂ ਦੀ ਦੇਹ ਕਰਕੇ ਮੰਨਣ ਵਾਲਾ ਬਚਨ ਪ੍ਰਤੱਖ ਕਰਕੇ ਦੱਸ ਦਿੱਤਾ। ਉਸ ਮਰਿਯਾਦਾ ਨੂੰ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਨੇ ਦੁਨੀਆਂ ਦੇ ਕੋਨੇ ਕੋਨੇ ਵਿੱਚ ਪ੍ਰਚਾਰਿਆ ਅਤੇ ਉਸ ਮਰਿਯਾਦਾ ਨੂੰ ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਨੇ ਆਖਰੀ ਸਵਾਸਾਂ ਤੱਕ ਨਿਭਾਇਆ ਅਤੇ ਬਾਬਾ ਕੁੰਦਨ ਸਿੰਘ ਜੀ ਨਾਲ ਮੁੱਖ ਸਹਿਯੋਗੀ ਦੇ ਤੌਰ ਤੇ, ਬਾਬਾ ਜੀ ਦੀ ਮੌਜੂਦਗੀ ਵਿੱਚ ਅਤੇ ਬਾਬਾ ਜੀ ਦੇ ਗੁਰਪੁਰੀ ਚਲਾਨਾ ਕਰਨ ਤੋਂ ਬਾਅਦ ਧੰਨ ਧੰਨ ਬਾਬਾ ਭਜਨ ਸਿੰਘ ਜੀ (ਵੱਡੇ) ਨੇ ਵੀ ਇਸ ਸੇਵਾ ਨੂੰ ਅਖੀਰਲੇ ਸਵਾਸਾਂ ਤੱਕ ਨਿਭਾਇਆ। ਉਨਾ ਤੋਂ ਬਾਅਦ ਇਸ ਸੇਵਾ ਨੂੰ ਸੰਤ ਬਾਬਾ ਹਰਭਜਨ ਸਿੰਘ ਜੀ,ਨੇ ਆਪਣੇ ਅਖੀਰਲੇ ਸਵਾਸਾਂ ਤੱਕ ਨਿਭਾਇਆ। ਸੰਤ ਬਾਬਾ ਹਰਭਜਨ ਸਿੰਘ ਜੀ ਜੀ ਦੇ ਗੁਰਪੁਰੀ ਚਲਾਨਾ ਕਰਨ ਤੋਂ ਬਾਅਦ ਇਸ ਸੇਵਾ ਨੂੰ ਸੰਤ ਬਾਬਾ ਗੁਰਮੇਲ ਸਿੰਘ ਜੀ ਨੇ ਆਪਣੇ ਅਖੀਰਲੇ ਸਵਾਸਾਂ ਤੱਕ ਨਿਭਾਇਆ । ਸੰਤ ਬਾਬਾ ਗੁਰਮੇਲ ਸਿੰਘ ਜੀ ਦੇ ਗੁਰਪੁਰੀ ਚਲਾਨਾ ਕਰਨ ਤੋਂ ਬਾਅਦ ਅੱਜ-ਕਲ੍ਹ ਇਸ ਸੇਵਾ ਨੂੰ ਮੌਜੂਦਾ ਮਹਾਂਪੁਰਖ ਸੰਤ ਬਾਬਾ ਗੁਰਜੀਤ ਸਿੰਘ ਜੀ ਮੁਖੀ ਸੇਵਾਦਾਰ, ਨਾਨਕਸਰ ਕਲੇਰਾਂ ਜਗਰਾਂੳਂ ਨਿਸ਼ਕਾਮ ਨਿਭਾਅ ਰਹੇ ਹਨ।