AJST Gurbani

ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਇਸ ਚੈਨਲ ਦਾ ਉਦੇਸ਼ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਦਿੱਤੇ ਉਪਦੇਸ਼ਾਂ, ਗੁਰੂ ਘਰ ਦੀ ਮਰਿਆਦਾ, ਗੁਰਸਿੱਖ ਰਹਿਤ ਮਰਿਆਦਾ, ਜੋ ਕਿ ਰਾਗੀ, ਢਾਡੀ ਅਤੇ ਕਥਾਵਾਚਕਾਂ ਦੁਆਰਾ ਸਰਵਣ ਕਰਵਾਏ ਜਾਂਦੇ ਹਨ, ਨੂੰ ਵੱਧ ਤੋਂ ਵੱਧ ਆਪ ਜੀ ਤੱਕ ਪਹੁੰਚਾਉਣਾ ਹੈ।
ਅੱਜ ਦੀ ਨੌਜਵਾਨ ਪੀੜੀ ਨਸ਼ਿਆਂ ਵਿੱਚ ਪੈ ਕੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਹੁਤ ਦੂਰ ਹੁੰਦੀ ਜਾ ਰਹੀ ਹੈ, ਜੇਕਰ ਇਸ ਚੈਨਲ ਦੇ ਮਾਧਿਅਮ ਦੁਆਰਾ ਕੁਝ ਕੁ ਨੌਜਵਾਨ ਹੀ ਗੁਰੂ ਦੇ ਦੱਸੇ ਮਾਰਗ ਤੇ ਚੱਲ ਪੈਣ ਤਾਂ ਅਸੀਂ ਆਪਣੇ ਇਸ ਉੱਦਮ ਨੂੰ ਕਾਮਯਾਬ ਸਮਝਾਂਗੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।