ਪੰਜਾਬੀ ਵਿਰਸਾ ਅਤੇ ਵਰਤਮਾਨ

ਪਿਆਰੇ ਸਾਥੀਓ,
ਇਸ ਚੈਨਲ ਰਾਹੀਂ ਮੈਂ ਆਪ ਜੀ ਨੂੰ ਪੰਜਾਬੀ ਭਾਸ਼ਾ ਅਤੇ ਮਾਂ-ਬੋਲੀ ਨਾਲ ਜੁੜੇ ਵਿਸ਼ਿਆਂ ਬਾਰੇ ਜਾਣਕਾਰੀ ਦੇਣ ਦਾ ਯਤਨ ਕਰਾਂਗਾ। ਪੰਜਾਬੀ ਮਾਂ-ਬੋਲੀ ਦੀ ਪ੍ਰਫੁੱਲਤਾ, ਵਿਕਾਸ ਅਤੇ ਪਸਾਰ ਲਈ ਕੀਤੇ ਜਾ ਰਹੇ ਯਤਨਾਂ, ਸੰਭਾਵੀ ਕਾਰਜਾਂ ਅਤੇ ਚੁਣੌਤੀਆਂ ਨੂੰ ਵੇਖਦਿਆਂ ਲੋੜੀਂਦੀ ਸਮੱਗਰੀ ਇਕੱਤਰ ਕਰ ਕੇ ਤੁਹਾਡੇ ਰੂ-ਬ-ਰੂ ਕਰਾਂਗਾ। ਆਪ ਜੀ ਪਾਸੋਂ ਇਸ ਚੈਨਲ ਦੇ ਸਹਿਯੋਗ ਲਈ ਆਸਵੰਦ ਹਾਂ ਅਤੇ ਸਾਕਾਰਾਤਮਕ ਹੁੰਗਾਰਿਆਂ, ਟਿੱਪਣੀਆਂ ਅਤੇ ਸੁਝਾਵਾਂ ਨੂੰ ਹਮੇਸ਼ਾਂ ਜੀ ਆਇਆਂ ਕਹਾਂਗਾ। ਤੁਸੀਂ ਵੀ ਮਾਂ-ਬੋਲੀ ਦੇ ਪਸਾਰ ਵਿੱਚ ਵਿੱਢੇ ਇਸ ਸਫਰ ਵਿੱਚ ਮੇਰਾ ਸਾਥ ਦੇਣਾ।