ਬਹੁਤ ਸਾਰੇ ਕੇਲੇ: Learn Punjabi with Subtitles - Story for Children and Adults "BookBox.com"
Автор: BookBox
Загружено: 2025-08-23
Просмотров: 59
No one wanted to buy the sweet bananas that Sringeri Srinivas grew on his farm. Find out what he did with them in this cute story.
Get our FREE App for Android: https://bit.ly/2oAUev9 and for iOS: https://apple.co/2Isv5th
Punjabi AniBooks Playlist: • Punjabi AniBooks by BookBox | Official Pla...
ਬਹੁਤ ਸਾਰੇ ਕੇਲੇ
ਨੋਨੀ ਦੁਆਰਾ
ਸ਼੍ਰਿੰਗੇਰੀ ਸ਼੍ਰੀਨਿਵਾਸ ਦਾ ਦਿਨ
ਬਹੁਤ ਮਾੜਾ ਬੀਤ ਰਿਹਾ ਸੀ।
ਕੋਈ ਵੀ ਉਸ ਕੋਲੋਂ ਮਿੱਠੇ ਅਤੇ ਪੱਕੇ ਕੇਲੇ
ਨਹੀਂ ਲੈਣਾ ਚਾਹੁੰਦਾ ਸੀ,
ਜਿਹੜੇ ਉਹ ਆਪਣੇ ਖੇਤ ਵਿੱਚ ਉਗਾ ਰਿਹਾ ਸੀ।
ਨਾ ਹੀ ਉਸ ਦਾ ਪਰਿਵਾਰ।
ਨਾ ਹੀ ਉਸ ਦੇ ਗੁਆਂਢੀ।
ਨਾ ਹੀ ਉਸ ਦੇ ਦੋਸਤ।
ਨਾ ਹੀ ਉਹ ਵਪਾਰੀ
ਜੋ ਦੂਰ ਬਜ਼ਾਰਾਂ ਵਿੱਚ ਕੇਲੇ ਵੇਚ ਸਕਦੇ ਸਨ।
ਨਾ ਹੀ ਉਸ ਦੀਆਂ ਗਾਂਵਾਂ!
“ਨਹੀਂ ਧੰਨਵਾਦ,” ਉਹਨਾਂ ਸਭ ਨੇ ਕਿਹਾ।
“ਕੇਲੇ ਬਹੁਤ ਮਿੱਠੇ ਹਨ ਪਰ ਅਸੀਂ ਪਹਿਲਾਂ ਹੀ
ਬਹੁਤ ਜ਼ਿਆਦਾ ਕੇਲੇ ਖਾ ਲਏ ਹਨ।
ਅਸੀਂ ਹੁਣ ਹੋਰ ਨਹੀਂ ਖਾ ਸਕਦੇ!”
ਵਿਚਾਰਾ ਸ਼੍ਰਿੰਗੇਰੀ ਸ਼੍ਰੀਨਿਵਾਸ!
ਉਹ ਹੁਣ ਇੰਨੇ ਸਾਰੇ
ਉਗਾਏ ਕੇਲਿਆਂ ਦਾ ਕੀ ਕਰਦਾ?
ਉਸ ਨੇ ਆਪਣੇ ਪਿੰਡ ਦੇ ਨਜ਼ਦੀਕ
ਇੱਕ ਵੱਡੇ ਕਸਬੇ ਦੋਦੁਰੂ ਵਿੱਚ ਕਿਸਾਨ ਕੇਂਦਰ ਤੋਂ
ਮਦਦ ਲੈਣ ਦਾ ਫੈਸਲਾ ਕੀਤਾ।
ਉਹ ਸਭ ਤੋਂ ਵਧੀਆ ਕੇਲੇ ਲੈ ਕੇ ਗਿਆ।
ਯਕੀਨੀ ਤੌਰ ‘ਤੇ ਉੱਥੇ ਕੋਈ ਉਸ ਨੂੰ
ਇੱਕ ਚੰਗੀ ਸਲਾਹ ਦੇਵੇਗਾ।
ਕੁਝ ਦਿਨਾਂ ਬਾਅਦ ਸ਼੍ਰਿੰਗੇਰੀ ਸ਼੍ਰੀਨਿਵਾਸ
ਬਹੁਤ ਖੁਸ਼ ਦਿਖਾਈ ਦਿੰਦੇ ਹੋਏ ਘਰ ਪਰਤਿਆ।
ਉਹ ਆਪਣੇ ਖੇਤ ਵਿੱਚ ਲੱਗੇ
ਕੇਲਿਆਂ ਕੋਲ ਗਿਆ।
ਪਰ ਉਸ ਨੇ ਕਿਸੇ ਨੂੰ ਵੀ
ਕੇਲੇ ਲੈਣ ਲਈ ਨਹੀਂ ਕਿਹਾ।
ਨਾ ਹੀ ਆਪਣੇ ਪਰਿਵਾਰ ਨੂੰ।
ਨਾ ਹੀ ਆਪਣੇ ਗੁਆਂਢੀ ਨੂੰ।
ਨਾ ਹੀ ਆਪਣੇ ਦੋਸਤਾਂ ਨੂੰ।
ਨਾ ਹੀ ਉਹਨਾਂ ਵਪਾਰੀਆਂ ਨੂੰ
ਜੋ ਦੂਰ ਬਜ਼ਾਰਾਂ ਵਿੱਚ ਕੇਲੇ ਵੇਚ ਸਕਦੇ ਸਨ।
ਨਾ ਹੀ ਆਪਣੀਆਂ ਗਾਂਵਾਂ ਨੂੰ!
ਹਰ ਕੋਈ ਬਹੁਤ ਉਤਸੁਕ ਹੋ ਗਿਆ ਸੀ।
ਸਾਰੇ ਕੇਲੇ ਕਿੱਥੇ ਜਾ ਰਹੇ ਸਨ?
ਇੱਕ ਦਿਨ ਗੁਆਂਢੀ ਸ਼ਿਵੰਨਾ ਨੇ
ਬਹੁਤ ਵੱਡੀ ਪ੍ਰਾਰਥਨਾ ਕਰਵਾਈ।
ਦੇਵਤਿਆਂ ਨੂੰ ਭੇਟ ਕਰਨ ਲਈ
ਪੁਜਾਰੀ ਨੇ ਉਸ ਨੂੰ 108 ਪੱਕੇ ਕੇਲੇ
ਲੈ ਕੇ ਆਉਣ ਲਈ ਕਿਹਾ।
ਸ਼ਿਵੰਨਾ ਸ਼੍ਰਿੰਗੇਰੀ ਸ਼੍ਰੀਨਿਵਾਸ ਕੋਲ ਗਿਆ।
“ਮਾਫ਼ ਕਰਨਾ ਕਿ ਮੈਂ ਪਹਿਲਾਂ ਕੇਲੇ ਲੈਣ ਤੋਂ
ਇਨਕਾਰ ਕੀਤਾ,
ਪਰ ਹੁਣ ਮੈਨੂੰ 108 ਪੱਕੇ ਕੇਲੇ ਚਾਹੀਦੇ ਹਨ।
ਕੀ ਤੂੰ ਮੇਰੀ ਮਦਦ ਕਰ ਸਕਦਾ ਹੈਂ?”
ਸ਼੍ਰਿੰਗੇਰੀ ਸ਼੍ਰੀਨਿਵਾਸ ਨੇ ਆਪਣੀ ਠੋਡੀ ਅਕੜਾਈ।
“ਖ਼ੈਰ, ਮੈਂ ਆਪਣੀ ਫਸਲ ਹੁਣੇ ਕੱਟੀ ਹੈ,
ਪਰ ਦੇਖਣ ਦਿਓ ਮੈਂ ਕੀ ਕਰ ਸਕਦਾ ਹਾਂ।
ਤੁਸੀਂ ਆਪਣੀ ਪ੍ਰਾਰਥਨਾ ਸ਼ੁਰੂ ਕਰ ਸਕਦੇ ਹੋ।
ਮੈਂ ਜ਼ਰੂਰ ਆਵਾਂਗਾ।”
ਪ੍ਰਾਰਥਨਾ ਸ਼ੁਰੂ ਹੋਈ।
ਸਾਰਾ ਪਿੰਡ ਦੇਖਣ ਆਇਆ।
ਪੁਜਾਰੀ ਨੇ ਮੰਤਰ ਪੜ੍ਹਨੇ ਸ਼ੁਰੂ ਕੀਤੇ।
ਹੁਣ ਦੇਵਤਿਆਂ ਨੂੰ
ਕੇਲੇ ਭੇਟ ਕਰਨ ਦਾ ਸਮਾਂ ਆ ਗਿਆ ਸੀ।
ਬਸ ਉਦੋਂ ਹੀ ਸ਼੍ਰਿੰਗੇਰੀ ਸ਼੍ਰੀਨਿਵਾਸ
ਇੱਕ ਵੱਡਾ ਥੈਲਾ ਲੈ ਕੇ ਆਇਆ।
ਥੈਲੇ ਵਿੱਚੋਂ ਉਸ ਨੇ
ਧਿਆਨ ਨਾਲ 27 ਪੈਕੇਟ ਬਾਹਰ ਕੱਢੇ
ਅਤੇ ਪਵਿੱਤਰ ਅਗਨੀ ਦੇ ਸਾਹਮਣੇ ਰੱਖ ਦਿੱਤੇ।
ਹਰ ਪੈਕੇਟ ਨੂੰ ਕੇਲੇ ਦੇ ਪੱਤੇ ਵਿੱਚ
ਸਾਵਧਾਨੀ ਨਾਲ ਲਪੇਟਿਆ ਹੋਇਆ ਸੀ।
ਹਰ ਪੈਕੇਟ ਉੱਤੇ ਲਿਖਿਆ ਸੀ –
“ਉੱਚ ਗੁਣਵੱਤਾ ਵਾਲੇ ਮਿੱਠੇ ਕੇਲੇ,
ਐੱਸ. ਐੱਸ. ਫਾਰਮਜ਼।”
ਸ਼੍ਰਿੰਗੇਰੀ ਸ਼੍ਰੀਨਿਵਾਸ ਨੇ
ਇੱਕ ਪੈਕਟ ਪੁਜਾਰੀ ਨੂੰ ਭੇਟ ਕੀਤਾ।
“ਹਰ ਪੈਕਟ ਵਿੱਚ 4 ਕੇਲੇ ਹਨ।
ਕੁੱਲ 27 ਪੈਕੇਟ ਹਨ।
ਇਹ ਹਨ ਤੁਹਾਡੇ 108 ਪੱਕੇ ਕੇਲੇ!”
ਪੁਜਾਰੀ ਇੰਨਾ ਹੈਰਾਨ ਹੋਇਆ
ਕਿ ਉਹ ਮੰਤਰ ਪੜ੍ਹਨਾ ਭੁੱਲ ਗਿਆ।
ਸ਼ਾਂਤੀ ਵਿੱਚ ਇੱਕ ਬੱਚਾ ਹੱਸਣ ਲੱਗ ਪਿਆ।
ਸਾਰਾ ਪਿੰਡ ਹੱਸ ਰਿਹਾ ਸੀ
ਅਤੇ ਤਾੜੀਆਂ ਮਾਰ ਰਿਹਾ ਸੀ।
ਹੁਣ ਅਸੀਂ ਜਾਣ ਗਏ ਹਾਂ ਕਿ ਸ਼੍ਰਿੰਗੇਰੀ ਸ਼੍ਰੀਨਿਵਾਸ
ਆਪਣੇ ਉਗਾਏ ਹੋਏ ਕੇਲਿਆਂ ਦਾ ਕੀ ਕਰਦਾ ਹੈ!
Story: Noni
Illustrations: Angie & Upesh
Music: Jerry Silvester Vincent
Translation: Cosmic Sounds
Narration: Cosmic Sounds
Animation: BookBox
This story has been provided for free under the CC-BY license by Pratham Books, which is a not-for-profit children's books publisher with a mission to see "A book in every child's hand". Visit http://www.prathambooks.org/ and http://blog.prathambooks.org/p/cc-tra... to know more. Artwork has been adapted from the original book while the animation, music and narration have all been done by BookBox. This story artwork is originally illustrated by Angie & Upesh.
WEBSITE: http://www.bookbox.com
FACEBOOK: / bookboxinc
INSTAGRAM: / bookboxinc
TWITTER: / bookboxinc
#BookBox #BookBoxPunjabi #Learn2Read
Доступные форматы для скачивания:
Скачать видео mp4
-
Информация по загрузке: