12 ਮਈ ਨੂੰ ਅਧਿਕਾਰ ਰੈਲੀ ਜਲੰਧਰ ਵਿੱਚ ਹਰ ਵਰਗ ਦੀ ਆਵਾਜ਼ ਨੂੰ ਕਰਾਂਗੇ ਬੁਲੰਦ .... ਸਾਰਸਰ
Автор: Disha Time TV
Загружено: 2025-05-09
Просмотров: 195
12 ਮਈ ਨੂੰ ਅਧਿਕਾਰ ਰੈਲੀ ਜਲੰਧਰ ਵਿੱਚ ਹਰ ਵਰਗ ਦੀ ਆਵਾਜ਼ ਨੂੰ ਕਰਾਂਗੇ ਬੁਲੰਦ .... ਸਾਰਸਰ
*ਲੋਕਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਮ ਦਿੱਤਾ ਜਾਵੇਗਾ ਮੰਗ ਪੱਤਰ
*ਰੈਲੀ ਨੂੰ ਰਾਸ਼ਟਰੀ ਪ੍ਰਧਾਨ ਗੁਰਮੁਖ ਸਿੰਘ ਸੰਬੋਧਨ ਕਰਨਗੇ।
ਅੱਜ ਡੇਮੋਕ੍ਰੇਟਿਕ ਭਾਰਤੀਯ ਲੋਕ ਦਲ ਦੀ ਇੱਕ ਅਹਿਮ ਮੀਟਿੰਗ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਗੁਰਮੁਖ ਸਿੰਘ ਖੋਸਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਸਬਾ ਕੋਟ ਫਤੋਹੀ ਸਵਾਰਨ ਪਲੈਸ ਵਿਖੇ ਡੇਮੋਕ੍ਰੇਟਿਕ ਭਾਰਤੀਯ ਦਲ ਦੇ ਰਾਸ਼ਟਰੀ ਚੈਅਰ ਮੈਨ ਪ੍ਰੇਮ ਸਾਰਸਰ ਦੀ ਅਗਵਾਈ ਹੇਠ ਕੀਤੀ ਗਈ। ਇਸ ਨੂੰ ਸੰਬੋਧਨ ਕਰਦੇ ਹੋਏ ਪ੍ਰੇਮ ਸਾਰਸਰ ਨੇ ਕਿਹਾ ਕਿ 12 ਮਈ 2025 ਦਿਨ ਸੋਮਵਾਰ ਨੂੰ ਸਮਾਂ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਧਿਕਾਰ ਰੈਲੀ ਪੁੱਡਾ ਗਰਾਊਂਡ ਵਿਚ ਸਾਹਮਣੇ ਡੀਸੀ ਦਫਤਰ ਜਿਲ੍ਹਾ ਜਲੰਧਰ ਵਿਖੇ ਕੀਤੀ ਜਾ ਰਹੀ ਹੈ। ਇਸ ਰੈਲੀ ਵਿੱਚ ਗ੍ਰਾਮ ਪੰਚਾਇਤ, ਨਗਰ ਕੌਂਸਲ ਅਤੇ ਕਾਰਪੋਰੇਸ਼ਨ ਕੱਚੇ ਸਫਾਈ ਮਜਦੂਰਾਂ ਨੂੰ ਪੱਕੇ ਕਰਨ,ਮਨਰੇਗਾ ਮਜ਼ਦੂਰ, ਭੱਠਾ ਮਜ਼ਦੂਰ, ਕੀਰਤੀ ਕਿਸਾਨ ਮਜ਼ਦੂਰ, ਪੰਜਾਬ ਵਿਚ ਸਾਢੇ 12% ਐਸ. ਸੀ ਕੋਟਾ ਲਾਗੂ ਕਰਾਉਣ ਅਤੇ ਬੇਰੋਜਗਾਰ ਵਰਗ ਦੀਆਂ ਹੱਕੀ ਮੰਗਾਂ ਨੂੰ ਲੈਂ ਕੇ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਮ ਡਿਪਟੀ ਕਮਿਸ਼ਨਰ ਜਲੰਧਰ ਰਾਹੀਂ ਮੰਗ ਪੱਤਰ ਵੀ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਅਧਿਕਾਰ ਰੈਲੀ ਵਿਚ ਮੁੱਖ ਮਹਿਮਾਨ ਡੇਮੋਕ੍ਰੇਟਿਕ ਭਾਰਤੀਯ ਲੋਕ ਦੇ ਰਾਸ਼ਟਰੀ ਪ੍ਰਧਾਨ ਗੁਰਮੁਖ ਸਿੰਘ ਖੋਸਲਾ ਅਤੇ ਭਾਰਤ ਦੇ ਹੋਰਨਾਂ ਸੂਬਿਆਂ ਤੋਂ ਵੀ ਪਾਰਟੀ ਦੇ ਆਗੂ ਸਾਹਿਬਾਨ ਪਹੁੰਚਣਗੇ। ਪ੍ਰੇਮ ਸਾਰਸਰ ਨੇ ਕਿਹਾ ਕਿ ਇਸ ਅਧਿਕਾਰ ਰੈਲੀ ਵਿਚ ਪੰਜਾਬ ਦੇ ਹਰ ਵਰਗ ਦੇ ਲੋਕਾਂ ਦੀ ਅਵਾਜ ਨੂੰ ਬੁਲੰਦ ਕਰਾਂਗੇ। ਉਨ੍ਹਾਂ ਨੇ ਪੰਜਾਬ ਦੇ ਹਰ ਵਰਗ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਆਪ ਸਭ ਨੇ ਆਪਣੇ ਹੱਕਾਂ, ਅਧਿਕਾਰਾਂ ਦੀ ਖਾਤਰ ਆਪਣੀ ਆਵਾਜ਼ ਨੂੰ ਬੁਲੰਦ ਕਰਨ ਲਈ ਇਸ ਰੈਲੀ ਵਿੱਚ ਸਮੇਂ ਸਿਰ ਆਪਣੇ ਸਾਥੀਆਂ ਸਮੇਤ ਪਹੁੰਚਣ ਦੀ ਕਿਰਪਾਲਤਾ ਕਰਨੀ ਇਸ ਮੌਕੇ ਇਸ ਮੌਕੇ ਨਵੀਆਂ ਨਿਯੁਕਤੀਆਂ ਕਰਦੇ ਹੋਏ ਅਸ਼ੋਕ ਕੁਮਾਰ ਪ੍ਰਧਾਨ ਸਫਾਈ ਮਜ਼ਦੂਰ ਯੂਨੀਅਨ ਗੜਸ਼ੰਕਰ, ਪੱਪੂ ਰਾਮ ਉਪ ਪ੍ਰਧਾਨ ਸਫਾਈ ਮਜ਼ਦੂਰ ਯੂਨੀਅਨ ਗੜਸ਼ੰਕਰ ਨਿੱਯੁਕਤ ਕੀਤਾ ਗਿਆ। ਇਸ ਮੌਕੇ ਕਿਸ਼ੋਰ, ਖੇਮੀ, ਸੁਨੀਲ ਲੱਖਣ, ਹਰਿਆ, ਮਨੋਜ, ਰਾਜੂ ਗੱਬੂ, ਪੂਰਨ, ਹੁਕਮ, ਮੁੰਦਰ, ਸੂਰਜ, ਮੁਕੇਸ਼ ਨੂੰ ਪਾਰਟੀ ਸ਼ਾਮਿਲ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਹਿੰਦਰ ਸਿੰਘ ਭਾਮ ਪ੍ਰਧਾਨ ਜਿਲ੍ਹਾ ਹੁਸ਼ਿਆਰ ਪੁਰ, ਸ਼੍ਰੀ ਚੰਦ ਪ੍ਰਧਾਨ ਵਿਧਾਨ ਸਭਾ ਹਲਕਾ ਸ਼ਾਮ ਚੁਰਾਸੀ, ਰਘਵੀਰ ਸਾਰਵਾਨ ਪ੍ਰਧਾਨ ਹਲਕਾ ਚੱਬੇਵਾਲ, ਹਰੀ ਸਿੰਘ ਪ੍ਰਧਾਨ ਤਹਿ. ਗੜਸ਼ੰਕਰ,ਹਰੀ ਓਮ ਪ੍ਰਧਾਨ ਫਿਲੌਰ, ਬਨਵਾਰੀ ਲਾਲ, ਰਾਜਿੰਦਰ ਕੁਮਾਰ,ਗੱਬੂ, ਰਾਜੂ, ਕੜਾ, ਕਹਿਨਾਇਆ, ਆਦਿ ਸਾਥੀ ਮੌਜੂਦ ਸਨ।#dishatimetv #aajtak #zeenews #indiatvnewsenglish
Доступные форматы для скачивания:
Скачать видео mp4
-
Информация по загрузке: