ਮਾਝਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ।
Автор: LMI TV PUNJAB
Загружено: 2025-10-28
Просмотров: 4
ਮਾਝਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ
ਗੰਨੇ ਦਾ ਬਕਾਇਆ 61 ਰੁਪਏ ਤੁਰੰਤ ਜਾਰੀ ਨਾ ਕੀਤਾ ਤਾਂ ਤਰਨਤਾਰਨ ਜ਼ਿਮਨੀ ਚੋਣ ‘ਚ ਕਰਾਂਗੇ ਵਿਰੋਧ — ਕਮੇਟੀ ਦਾ ਐਲਾਨ
ਹਰਚੋਵਾਲ (ਬਿਊਰੋ):
ਮਾਝਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਅੱਜ ਹਰਚੋਵਾਲ ਵਿਖੇ ਪੰਜਾਬ ਸਰਕਾਰ ਦੇ ਖ਼ਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਕਮੇਟੀ ਨੇ ਤਰਨਤਾਰਨ ਵਿੱਚ ਹੋਣ ਵਾਲੀ ਜ਼ਿਮਨੀ ਚੋਣ ‘ਚ ਸਰਕਾਰ ਦਾ ਵਿਰੋਧ ਕਰਨ ਦਾ ਐਲਾਨ ਕੀਤਾ।
ਇਸ ਮੌਕੇ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਔਲਖ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨਾਲ ਗੱਲਬਾਤ ਦੇ ਨਾਂ ‘ਤੇ ਸਿਰਫ਼ ਗੁੰਮਰਾਹ ਕਰਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਈ ਵਾਰੀ ਮੀਟਿੰਗਾਂ ਬੁਲਾਈਆਂ ਗਈਆਂ, ਪਰ ਹਰ ਵਾਰ ਸਿਰਫ਼ ਵਾਅਦੇ ਹੀ ਕੀਤੇ ਗਏ, ਕੋਈ ਹਕੀਕਤੀ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਅਜੇ ਤੱਕ ਪਿਛਲੇ ਸਾਲ ਦੀ ਗੰਨੇ ਦੀ ਫ਼ਸਲ ਦਾ 61 ਰੁਪਏ ਪ੍ਰਤੀ ਕੁਇੰਟਲ ਬਕਾਇਆ ਭੁਗਤਾਨ ਨਹੀਂ ਕੀਤਾ ਗਿਆ, ਜਦਕਿ ਨਵੇਂ ਸੀਜ਼ਨ ਲਈ ਫ਼ਸਲ ਤਿਆਰ ਖੜ੍ਹੀ ਹੈ।
ਗੁਰਪ੍ਰੀਤ ਸਿੰਘ ਬੋਪਾਰਾਏ (ਜਰਨਲ ਸਕੱਤਰ) ਅਤੇ ਕਸ਼ਮੀਰ ਸਿੰਘ ਤੁਗਲਵਾਲ ਨੇ ਕਿਹਾ ਕਿ ਜਿਵੇਂ ਹਰਿਆਣਾ ਸਰਕਾਰ ਨੇ ਕਿਸਾਨਾਂ ਲਈ ਗੰਨੇ ਦਾ ਰੇਟ ₹415 ਪ੍ਰਤੀ ਕੁਇੰਟਲ ਕੀਤਾ ਹੈ, ਓਸੇ ਤਰ੍ਹਾਂ ਪੰਜਾਬ ਸਰਕਾਰ ਨੂੰ ਵੀ ਤੁਰੰਤ ਗੰਨੇ ਦਾ ਰੇਟ ਘੱਟੋ-ਘੱਟ ₹450 ਪ੍ਰਤੀ ਕੁਇੰਟਲ ਤੱਕ ਵਧਾਉਣਾ ਚਾਹੀਦਾ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਕਿਸਾਨਾਂ ਨਾਲ ਨਿਆਂ ਕਰਦੇ ਹੋਏ ਬਕਾਇਆ ਰਕਮ ਤੁਰੰਤ ਜਾਰੀ ਕੀਤੀ ਜਾਵੇ।
ਇਸ ਮੌਕੇ ਖਜ਼ਾਨਚੀ ਬਲਕਾਰ ਸਿੰਘ ਫੁੱਲੜਾ ਸਰਪੰਚ ਨੇ ਕਿਹਾ ਕਿ ਜੇਕਰ ਅਗਲੇ ਦੋ ਦਿਨਾਂ ਵਿੱਚ ਗੰਨੇ ਦੀ ਬਕਾਇਆ ਰਕਮ ਜਾਰੀ ਨਾ ਕੀਤੀ ਗਈ, ਮਿੱਲਾਂ ਦੇ ਚੱਲਣ ਦੀ ਤਰੀਕ ਦਾ ਐਲਾਨ ਨਾ ਕੀਤਾ ਗਿਆ ਅਤੇ ਰੇਟ ਵਿੱਚ ਵਾਧਾ ਨਾ ਕੀਤਾ ਗਿਆ, ਤਾਂ ਤਰਨਤਾਰਨ ਜ਼ਿਮਨੀ ਚੋਣ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਖੁੱਲ੍ਹਾ ਵਿਰੋਧ ਕੀਤਾ ਜਾਵੇਗਾ। ਇਸਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਇਸ ਮੌਕੇ ਬਲਵਿੰਦਰ ਸਿੰਘ ਰਾਜੂ ਔਲਖ, ਗੁਰਪ੍ਰੀਤ ਸਿੰਘ ਬੋਪਾਰਾਏ, ਬਲਕਾਰ ਸਿੰਘ ਫੁੱਲੜਾ ਸਰਪੰਚ, ਜਤਿੰਦਰ ਸਿੰਘ ਔਲਖ, ਰਾਜੂ ਭਿੰਡਰ, ਸੁਰਜੀਤ ਸਿੰਘ ਸਰਪੰਚ, ਕਸ਼ਮੀਰ ਸਿੰਘ ਤੁਗਲਵਾਲ, ਦਵਿੰਦਰ ਸਿੰਘ ਨਾਗਰਾ, ਨਿਸ਼ਾਨ ਸਿੰਘ, ਲੱਵ ਹਰਚੋਵਾਲ, ਇੰਦਰ, ਹਰਦਿਆਲ ਸਿੰਘ, ਜਸਪਾਲ ਸਿੰਘ, ਤਰਨਜੀਤ ਸਿੰਘ ਬਾਬਾ, ਅਤੇ ਮਹਿੰਦਰ ਸਿੰਘ ਨੂਨਾ ਬਰਕਤਾਂ ਆਦਿ ਹਾਜ਼ਰ ਸਨ।
Доступные форматы для скачивания:
Скачать видео mp4
-
Информация по загрузке: