Ankur Narula | ਛੋਟੇ ਸਹਿਬਜ਼ਾਦਿਆ ਨੂੰ ਲੈਕੇ ਆਹ ਕੀ ਬੋਲਿਆ ਅੰਕੁਰ ਨਰੂਲਾ, ਭੱਖ ਗਿਆ ਮਾਹੌਲ! Oneindia Punjabi
Автор: Oneindia Punjabi
Загружено: 2024-12-28
Просмотров: 26352
ਸ਼ਹੀਦੀ ਦਿਹਾੜੇ ਦੌਰਾਨ ਨਹੀਂ ਮਨਾਉਣਾ ਚਾਹੀਦਾ ਕ੍ਰਿਸਮਸ?
ਸਟੇਜ ਸੁਣੋ ਕੀ ਬੋਲਿਆ ਅੰਕੁਰ ਨਰੂਲਾ
ਸ਼ਹੀਦੀ ਦਿਹਾੜਿਆਂ 'ਚ ਈਸਾਈ ਪਾਸਟਰ ਅੰਕੁਰ ਨਰੂਲਾ ਨੇ ਇਕ ਵਿਵਾਦਿਤ ਬਿਆਨ ਦਿੱਤਾ ਏ। ਅੰਕੁਰ ਨਰੂਲਾ ਦੇ ਇਸ ਵਿਵਾਦਿਤ ਬਿਆਨ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ | ਵੀਡੀਓ 'ਚ ਅੰਕੁਰ ਨਰੂਲਾ ਵਲੋਂ ਛੋਟੇ ਸਹਿਬਜ਼ਾਦਿਆ ਨੂੰ ਲੈਕੇ ਇੱਕ ਵਿਵਾਦਿਤ ਬਿਆਨ ਦਿੱਤਾ ਗਿਆ ਹੈ | ਦੱਸ ਦਈਏ ਕਿ ਸ਼ਹੀਦੀ ਦਿਹਾੜੇ ਦੇ ਚੱਲਦਿਆਂ ਈਸਾਈ ਭਾਈਚਾਰੇ ਵਲੋਂ ਕ੍ਰਿਸਮਸ ਮਨਾਇਆ ਜਾਂਦਾ ਏ | ਈਸਾਈਆਂ ਵਲੋਂ ਮਨਾਏ ਜਾਂਦੇ ਇਸ ਦਿਨ 'ਤੇ ਕਈ ਲੋਕ ਇਤਰਾਜ਼ ਪ੍ਰਗਟਾਉਂਦੇ ਨੇ, ਲੋਕ ਦਾ ਤਰਕ ਏ ਕਿ ਜਿਨ੍ਹਾਂ ਦਿਨਾਂ 'ਚ ਇਨਸਾਫ ਲਈ ਛੋਟੇ ਸਾਹਿਬਜ਼ਾਦਿਆਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸੀ ਮੁਗਲ ਹਕੂਮਤ ਦੇ ਅਣਮਨੁੱਖੀ ਤਸੀਹੇ ਸਹੇ ਸਨ ਤੇ ਆਪਣਾ ਸਿਦਕ ਨਹੀਂ ਗਵਾਇਆਂ ,ਜਿਨ੍ਹਾਂ ਦੀਨਾ 'ਚ ਪੰਜਾਬ ਭਰ ਦੇ ਲੋਕ ਕੋਈ ਖੁਸ਼ੀ ਨਹੀਂ ਮਨਾਉਂਦੇ ਉਨ੍ਹਾਂ ਦਿਨਾਂ 'ਚ ਏਦਾਂ ਦੇ ਪ੍ਰੋਗਰਾਮ ਕਰਨੇ ਠੀਕ ਨਹੀਂ ਨੇ। ਇਸ ਵਿਰੋਧ ਦਾ ਹੁਣ ਈਸਾਈ ਪਾਸਟਰ ਅੰਕੁਰ ਨਰੂਲਾ ਨੇ ਇਕ ਸਟੇਜ ਤੋਂ ਜਵਾਬ ਦਿੱਤਾ ਏ। ਆਪਣੀ ਪ੍ਰਤੀਕਿਰਿਆ ਦਿਆਂਦੀਆਂ ਅੰਕੁਰ ਨਰੂਲਾ ਨੇ ਉਹਨਾਂ ਲੋਕਾਂ ਨੂੰ ਜਵਾਬ ਦਿੱਤਾ ਜਿਹੜੇ ਸਾਹਿਬਜ਼ਾਦਿਆ ਦੀ ਸ਼ਹਾਦਤ 'ਤੇ ਉਨ੍ਹਾਂ ਨੂੰ ਕ੍ਰਿਸਮਿਸ ਮਨਾਉਣ ਤੋਂ ਰੋਕਦੇ ਨੇ | ਅੰਕੁਰ ਨਰੂਲਾ ਨੇ ਕਿਹਾ ਕਿ ਜਿਨ੍ਹਾਂ ਨੇ ਰੋਣਾ ਹੈ, ਉਹ ਰੋਣ ਤੇ ਜਿਨ੍ਹਾਂ ਨੇ ਹੱਸਣਾ ਉਹ ਹੱਸਣ | ਜੇਕਰ ਕਿਸੇ ਦੇ ਘਰ ਕੋਈ ਮੌਤ ਹੋਈ ਹੈ ਤਾਂ ਜਿਨ੍ਹਾਂ ਦੇ ਘਰ ਵਿਆਹ ਹੈ | ਉਹ ਰੋਣਗੇ ਥੋੜੀ, ਉਹ ਤੇ ਵਿਆਹ 'ਚ ਨਚਣਗੇ | ਆਓ ਤੁਸੀਂ ਵੀ ਸੁਣੋ ਅੰਕੁਰ ਨਰੂਲਾ ਦਾ ਇਹ ਬਿਆਨ |
ਉਧਰ ਅੰਕੁਰ ਨਰੂਲਾ ਦੇ ਇਸ ਬਿਆਨ ਤੋਂ ਬਾਅਦ ਸਿੱਖ ਆਗੂਆਂ 'ਚ ਭਾਰੀ ਰੋਸ ਦੇਖਣ ਨੂੰ ਮਿਲਿਆ ਹੈ | ਉਹਨਾਂ ਨੇ ਇਤਰਾਜ਼ ਪ੍ਰਗਟਾ ਕਿ ਅੰਕੁਰ ਨਰੂਲਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਲਈ ਮੌਤ ਸ਼ਬਦ ਦਾ ਇਸਤੇਮਾਲ ਕਿਵੇਂ ਕਰ ਸਕਦੇ ਹਨ | ਈਸਾਈ ਪਾਸਟਰ ਨੇ ਕਿਹਾ ਕਿ ਉਹ ਕਿਉਂ ਸ਼ਹੀਦੀ ਦਿਹਾੜਾ ਮੰਨਣ ਤਾਂ ਸਿੱਖ ਆਗੂਆਂ ਨੇ ਕਿਹਾ ਕਿ ਜੇਕਰ ਉਹ ਅੱਜ ਕ੍ਰਿਸਮਸ ਮਨਾ ਰਹੇ ਹਨ ਤਾਂ ਸਿਰਫ਼ ਛੋਟੇ ਸਹਿਬਜ਼ਾਦਿਆ ਦੀ ਵਜਹ ਨਾਲ | ਜੇਕਰ ਉਹ ਨਾ ਹੁੰਦੇ ਤਾਂ ਅੱਜ ਇੱਥੇ ਖੜ ਕਿ ਇਹ ਇਸ ਤਰਾਂ ਪ੍ਰੋਗਰਾਮ ਨਾ ਕਰਦੇ |
#sahibzaade #chaarsahibzaade #ankurnarula #ankurnarulaministries #jalandhar #jalandharnews #chritsmas #sgpc #akalidal #akaltakthsahib
#gurugranthsahibji #punjabnews #punjabnewstoday #punjabpolitics #cmbhagwantmann #aamaadmiparty #bjp #bjppunjab #suniljakhar #congresspunjab #rajawarring #partapsinghbajwa #rahulgandhi #charanjeetchanni #excmpunjab #newsfact #newspunjab #newsroom #amanarora #navjotsinghsidhu #sidhu #pmmodi #amitshah #punjabnewstoday #punjabpolitics #trending #oneindia #harpalcheema #harjotbains #drbalbirsingh #oneindiapunjabi #punjabnews
Доступные форматы для скачивания:
Скачать видео mp4
-
Информация по загрузке: