ਸਰਬੱਤ ਖ਼ਾਲਸਾ ਨੂੰ ਮੁੜ ਸੁਰਜੀਤ ਕਰਨ ਦਾ ਐਲਾਨ/ Announcing The Revival of
Автор: Saakhi- Sikh History & Gurmat
Загружено: 2025-03-15
Просмотров: 109
ਮਿਤੀ /Date: ੧ ਚੇਤ, ਨਾਨਕਸ਼ਾਹੀ ਸੰਮਤ ੫੫੭ (14th March 2025, Friday)
Kindly check website for Press Note: https://sarbatkhalsa.world/pa/press
ਸਰਬੱਤ ਖ਼ਾਲਸਾ ਦੇ ਸੰਕਲਪ ਅਤੇ ਵਿਧਾਨ ਤੇ ਪਿਛਲੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਦੇਸ਼-ਵਿਦੇਸ਼ ਦੇ ਗੁਰਸਿੱਖ ਵੀਰ-ਭੈਣਾਂ ਸਿਰ ਜੋੜ ਕੇ ਵਿਚਾਰ ਕਰ ਰਹੇ ਸਨ। ਇਸ ਸਭ ਦਾ ਵੇਰਵਾ ਵੈਬਸਾਈਟ (https://sarbatkhalsa.world) ਤੋਂ ਦੇਖਿਆ ਜਾ ਸਕਦਾ ਹੈ। ਸਰਬੱਤ ਖ਼ਾਲਸਾ ਨੂੰ ਚਾਰ ਥੰਮਾਂ ਤੇ ਜਥੇਬੰਦ ਕੀਤਾ ਗਿਆ ਹੈ- ਸਿਧਾਂਤਕ ਸਾਂਝ, ਨੁਮਾਇੰਦਗੀ, ਪਾਰਦਰਸ਼ਤਾ ਅਤੇ ਨਿਰੰਤਰ ਸੁਧਾਰ।
ਇਸੇ ਸੰਕਲਪ ਅਤੇ ਵਿਧਾਨ ਅਨੁਸਾਰ (੧ ਚੇਤ) 14 ਮਾਰਚ 2025 ਨੂੰ ਸਰਬੱਤ ਖ਼ਾਲਸਾ ਨੂੰ ਮੁੜ ਸੁਰਜੀਤ ਕਰਨ ਦਾ ਐਲਾਨ ਹੋਇਆ। ਇਸ ਵਿੱਚ ਜ਼ੂਮ ਮੀਟਿੰਗ ਰਾਹੀਂ ਦੁਨੀਆ ਭਰ ਤੋਂ ਸਿੱਖਾਂ ਨੇ ਹਾਜ਼ਰੀ ਭਰੀ। ਜਥੇਬੰਦਕ ਬਣਤਰ ਦੀ ਸ਼ੁਰੂਆਤ ਸਰਬੱਤ ਖ਼ਾਲਸਾ ਪੰਚਾਇਤ ਲਈ ਨੁਮਾਇੰਦਿਆਂ ਦੇ ਐਲਾਨ ਤੋਂ ਹੋਈ ਜੋ ਦੇਸ਼ਾਂ-ਵਿਦੇਸਾਂ ਵਿੱਚ ਵੱਖ-ਵੱਖ ਖੇਤਰਾਂ ਵਿੱਚ ਨਿਪੁੰਨਤਾਵਾਂ ਰੱਖਦੇ ਹਨ। ਅਗਲੇ ਕੁਛ ਦਿਨਾਂ ਵਿੱਚ ਇਹਨਾ ਵਿੱਚੋਂ ਹੀ ਗੁਰਸਿੱਖ ਕੌਰ ਕਮੇਟੀ ਚੁਣੀ ਜਾਵੇਗੀ। ਇਹ ਕਮੇਟੀ (੧ ਵੈਸਾਖ) 14 ਅਪ੍ਰੈਲ 2025 ਤੱਕ ਪੰਜ ਪ੍ਰਧਾਨੀ ਕੌਂਸਲ ਲਈ ਪੰਜ ਪਿਆਰਿਆਂ ਦੇ ਨਾਵਾਂ ਤੇ ਸਹਿਮਤੀ ਬਣਾਵੇਗੀ।
ਇਸ ਮੌਕੇ 'ਕਾਰਜਕਾਰੀ' ਪੰਜ ਪ੍ਰਧਾਨੀ ਕੌਂਸਲ ਵੱਲੋਂ ਸੰਦੇਸ਼ ਅਤੇ ਪੰਥਕ ਮਤੇ ਜਾਰੀ ਕੀਤੇ ਗਏ, ਉਹ ਇਸ ਤਰਾਂ ਹਨ:
“ਆਪਾਂ ਸਭਨਾਂ ਨੂੰ ਪਤਾ ਹੈ ਕਿ ਇਸ ਸਮੇਂ ਸਿੱਖ ਕੌਮ ਇੱਕ ਗੰਭੀਰ ਸੰਕਟ ਵਿੱਚੋਂ ਲੰਘ ਰਹੀ ਹੈ। ਕਈ ਸਿੱਖ ਜਥੇਬੰਦੀਆਂ ਗੁਰੂ ਸਿਧਾਂਤਾਂ ਤੇ ਪਹਿਰਾ ਦਿੰਦੀਆਂ ਅਣਥੱਕ ਮੇਹਨਤ ਨਾਲ ਇਸ ਸੰਕਟ ਚੋਂ ਨਿਕਲਣ ਦੀਆਂ ਭਰਪੂਰ ਕੋਸ਼ਿਸਾਂ ਕਰ ਰਹੀਆਂ ਹਨ। ਪਰ ਇਹ ਸਭ ਬੁਨਿਆਦੀ ਤੌਰ ਤੇ ਇਤਿਹਾਸਕ ਸਥਾਨ, ਸ੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ ਦੀ ਆਜ਼ਾਦੀ ਨੂੰ ਮੁੱਖ ਰੱਖਕੇ ਕੀਤੇ ਯਤਨ ਹਨ। ਇਸ ਬਿਰਤਾਂਤ ਨਾਲ ਇਹ ਧਾਰਨਾ ਬੱਝਦੀ ਹੈ ਕਿ ਜਿਸਦੇ ਕਬਜ਼ੇ ਵਿੱਚ ਅਕਾਲ ਤਖ਼ਤ ਸਾਹਿਬ ਦਾ ਇਤਿਹਾਸਕ ਸਥਾਨ ਹੈ, ਗੁਰੂ-ਪੰਥ ਦੀ ਵਾਗਡੋਰ ਵੀ ਉਸੇ ਦੇ ਹੱਥ ਵਿੱਚ ਹੈ। ਇਹ ਸੋਚ ਪੰਥ ਵਿਰੋਧੀ ਸ਼ਕਤੀਆਂ ਦੇ ਹੱਕ ਵਿੱਚ ਜਾਂਦੀ ਹੈ, ਕਿਉਂਕਿ ਸੱਤਾਧਾਰੀ ਧਿਰ ਲਈ ਕਿਸੇ 'ਸਥਾਨ' ਉੱਤੇ ਕਾਬਜ਼ ਹੋਣਾ ਹਮੇਸ਼ਾ ਹੀ ਸੌਖਾ ਹੁੰਦਾ ਹੈ। ਜ਼ਰੂਰਤ ਇਸ ਬਿਰਤਾਂਤ ਤੋਂ ਮੁਕਤ ਹੋਣ ਦੀ ਹੈ। ਸਾਡੇ ਲਈ ਜੋ ਮਾਰਗ-ਦਰਸ਼ਨ ਸਤਿਗੁਰੂ ਸਾਹਿਬਾਨ ਨੇ ਕੀਤਾ ਸੀ ਸਾਨੂੰ ਉਸੇ ਤੋਂ ਸੇਧ ਲੈਣੀ ਚਾਹੀਦੀ ਹੈ। ਇਤਿਹਾਸਕ ਜਾਂ ਧਾਰਮਕ ਅਸਥਾਨਾਂ ਉੱਤੇ ਕਾਬਜ਼ ਹੋਣ ਨਾਲ ਗੁਰਮਤਿ ਸਿਧਾਂਤ ਨੂੰ ਗੁਲਾਮ ਨਹੀਂ ਬਣਾਇਆ ਜਾ ਸਕਦਾ।
ਸਿੱਖਾਂ ਦੀਆਂ ਕਹੀਆਂ ਜਾਂਦੀਆਂ ਨੁਮਾਇੰਦਾ ਜਥੇਬੰਦੀਆਂ ਸਿਧਾਂਤਹੀਣ ਹੋਕੇ ਰਾਜਨੀਤੀ ਦੇ ਪਹੀਏ ਥੱਲੇ ਮਧੋਲੀਆਂ ਜਾ ਰਹੀਆਂ ਹਨ, ਜਿਸ ਕਰਕੇ ਸਿੱਖ ਜਗਤ ਵਿੱਚ ਵੱਡੀ ਦੁਬਿਧਾ ਅਤੇ ਨਿਰਾਸ਼ਾ ਵੀ ਖੜੀ ਹੋ ਰਹੀ ਹੈ। ਇਸ ਸਮੇਂ ਇਹ ਜ਼ਰੂਰਤ ਹੋਰ ਪ੍ਰਬਲ ਹੋ ਜਾਂਦੀ ਹੈ ਕਿ ਗੁਰਮਤਿ ਸਿਧਾਂਤਾਂ ਤੇ ਪਹਿਰਾ ਦਿੰਦੀਆਂ ਸਿੱਖ ਜਥੇਬੰਦੀਆਂ ਅਤੇ ਗੁਰੂ-ਪੰਥ ਦਰਦੀ ਇੱਕ ਸਾਂਝੇ ਮੰਚ ਤੇ ਇਕੱਠੇ ਹੋਕੇ ਹੰਭਲਾ ਮਾਰਨ। ਗੁਰੂ ਸਾਹਿਬ ਨੇ ਸਿੱਖੀ ਦੇ ਬੂਟੇ ਦੀ ਸੰਭਾਲ ਲਈ 'ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥' ਵਾਲੇ ਗੁਰਸਿੱਖ ਵੀਰਾਂ-ਭੈਣਾਂ ਨੂੰ ਜ਼ਿਮੇਵਾਰੀ ਨਿਭਾਉਣ ਲਈ ਪ੍ਰੇਰਨਾ ਦਿੱਤੀ ਹੈ।
ਸੋ ਇਸੇ ਮੰਤਵ ਦੀ ਪੂਰਤੀ ਲਈ ਗੁਰੂ ਸਾਹਿਬ ਜੀ ਦੀਆਂ ਅਸੀਸਾਂ ਨਾਲ ਦੇਸ਼-ਵਿਦੇਸ਼ ਤੋਂ ਜੁੜ ਬੈਠੇ ਗੁਰੂ-ਪੰਥ ਦਰਦੀਆਂ ਵੱਲੋਂ ਸਰਬੱਤ ਖ਼ਾਲਸਾ ਨੂੰ ਮੁੜ ਸੁਰਜੀਤ ਕਰਨ ਦਾ ਇਹ ਉੱਦਮ-ਉਪਰਾਲਾ ਕੀਤਾ ਗਿਆ ਹੈ।
ਇਸ ਮੌਕੇ ਸਰਬੱਤ ਖ਼ਾਲਸਾ ਦੇ 'ਕਾਰਜਕਾਰੀ' ਪੰਜ-ਪ੍ਰਧਾਨੀ ਕੌਂਸਲ ਵੱਲੋਂ ਹੇਠ ਲਿੱਖੇ ਪੰਥਕ-ਮਤੇ ਐਲਾਨੇ ਜਾਂਦੇ ਹਨ:
1. ਸਰਬੱਤ ਖ਼ਾਲਸਾ ਸੰਵਾਦ ਰਾਹੀਂ ਉਨ੍ਹਾਂ ਕੌਮੀ ਕਾਰਜਾਂ ਦੀ ਨਿਸ਼ਾਨਦੇਹੀ ਕਰਕੇ ਅਤੇ ਕ੍ਰਮਬੰਧ ਕਰਕੇ ਹਲ ਕਰਨ ਦੇ ਯਤਨ ਕਰੇਗਾ ਜਿਨ੍ਹਾਂ ਨੂੰ ਜਾਂ ਤਾਂ ਅਧੂਰਾ ਛੱਡ ਦਿੱਤਾ ਗਿਆ ਹੈ ਜਾਂ ਜੋ ਅਜੇ ਤੱਕ ਅਣਛੋਹੇ ਹਨ। ਸਰਬੱਤ ਖ਼ਾਲਸਾ ਵੱਲੋਂ ਵਿਸ਼ਾ-ਮਾਹਿਰ ਗੁਰੂ-ਪੰਥ ਦਰਦੀ ਵਿਦਵਾਨਾਂ ਨਾਲ ਵਿਚਾਰ ਵਟਾਂਦਰਿਆਂ ਉਪਰੰਤ ਕਾਰਜ ਆਰੰਭ ਕਰ ਦਿੱਤਾ ਜਾਏਗਾ।
2. ਸਰਬੱਤ ਖਾਲਸਾ ਵੱਲੋਂ ਅੰਤਰ-ਰਾਸ਼ਟਰੀ ਪੱਧਰ ਉੱਤੇ 'ਸਿੱਖ ਐਮਪਾਵਰਮੈਂਟ ਫੰਡ' (Sikh Empowerment Fund) ਦਾ ਗਠਨ ਕੀਤਾ ਜਾਏਗਾ ਜਿਸਦਾ ਸੰਚਾਲਨ ਆਰਥਿਕ ਮਾਹਿਰਾਂ ਦੀ ਸਲਾਹ ਨਾਲ ਨੋਬਲ ਪਰਾਈਜ਼ ਫਾਊਂਡੇਸ਼ਨ ਦੀ ਤਰਜ਼ ਤੇ ਉਲੀਕਿਆ ਜਾਏਗਾ। ਇਸ ਫੰਡ ਨੂੰ ਵੱਖ-ਵੱਖ ਖੇਤਰਾਂ ਵਿੱਚ ਸਿੱਖੀ ਦੇ ਉਸਾਰੂ ਕਾਰਜਾਂ ਲਈ ਖਰਚਿਆ ਜਾਵੇਗਾ।
3. ਨੌਜੁਆਨਾਂ ਨੂੰ ਸਿੱਖੀ ਨਾਲ ਜੋੜਨ ਲਈ ਇੱਕ ਵਿਸ਼ਵ-ਪੱਧਰੀ ਪ੍ਰੋਗਰਾਮ ਉਲੀਕਿਆ ਜਾਏਗਾ। ਇਸ ਪ੍ਰੋਗਰਾਮ ਨੂੰ ਧਰਾਤਲ ਤੋਂ ਆਰੰਭ ਕਰਨ ਦਾ ਯਤਨ ਕੀਤਾ ਜਾਏਗਾ। ਇਹ ਮੁੱਢਲੇ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਅਤੇ ਸ਼ਬਦ-ਵੀਚਾਰ ਨਾਲ ਆਰੰਭ ਹੋਏਗਾ। ਇਸ ਦੇ ਲਈ ਇਸ ਖੇਤਰ ਵਿੱਚ ਕੰਮ ਕਰ ਰਹੇ ਵਿਦਵਾਨਾਂ ਨੂੰ ਸੰਪਰਕ ਵਿੱਚ ਲਿਆ ਜਾਏਗਾ।
4. ਸਰਬੱਤ ਖਾਲਸਾ ਵੱਲੋਂ ਗੈਰ-ਸਿੱਖਾਂ ਤੱਕ ਵੱਖ-ਵੱਖ ਭਾਸ਼ਾਵਾਂ ਵਿੱਚ ਗੁਰਬਾਣੀ ਦਾ ਸਰਬ-ਸਾਂਝਾ ਸੰਦੇਸ਼ ਪਹੁੰਚਾ ਕੇ ਉਨਾਂ ਨੂੰ ਵੀ ਸਿੱਖੀ ਵੱਲ ਪ੍ਰੇਰਿਤ ਕਰਨ ਦੇ ਪ੍ਰੋਗਰਾਮ ਉਲੀਕੇ ਜਾਣਗੇ।
5. ਸਰਬੱਤ ਖ਼ਾਲਸਾ ਵੱਲੋਂ ਗੁਰਬਾਣੀ ਦੇ ਚਾਨਣ ਵਿੱਚ ਭਰਮਾਂ ਦਾ ਨਾਸ਼ ਕਰਦਾ ਉੱਚ ਪੱਧਰੀ ਸਿੱਖ ਸਾਹਿਤ ਲਿਖਣ ਅਤੇ ਪੜ੍ਹਨ ਦੇ ਰੁਝਾਨ ਨੂੰ ਉਤਸ਼ਾਹਿਤ ਕਰਨ ਵਾਸਤੇ ਪ੍ਰੋਗਰਾਮ ਉਲੀਕੇ ਜਾਣਗੇ।
ਸਾਰੀਆਂ ਸਿੱਖ ਸੰਸਥਾਂਵਾਂ ਅਤੇ ਗੁਰੂ-ਪੰਥ ਦਰਦੀ ਵੀਰਾਂ-ਭੈਣਾਂ ਨੂੰ ਬੇਨਤੀ ਹੈ ਕਿ ਆਉ ਸਰਬੱਤ ਖ਼ਾਲਸਾ ਨਾਲ ਜੁੜਕੇ ਇਸਦਾ ਅੰਗ ਬਣੀਏ। ਗੁਰਮਤਿ ਦੇ ਚਾਨਣ ਵਿੱਚ ਆਪਣੇ ਕੌਮੀ ਮੱਸਲੇ ਆਪਣੇ ਹੱਥ ਵਿੱਚ ਲੈਕੇ ਪੰਚ-ਪ੍ਰਧਾਨੀ ਸੰਕਲਪ ਅਧੀਨ ਹੱਲ ਕਰਨ ਦੇ ਯਤਨ ਕਰੀਏ- 'ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ ॥'
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।”
ਵੱਲੋਂ 'ਕਾਰਜਕਾਰੀ' ਪੰਜ ਪ੍ਰਧਾਨੀ ਕੌਂਸਲ:
ਸ. ਨਿਰਮਲ ਸਿੰਘ (ਵਿਕਟੋਰੀਆ ਬੀਸੀ); ਡਾ. ਕੁਲਵੰਤ ਕੌਰ (ਪਟਿਆਲਾ); ਪ੍ਰੋ: ਗੁਰਚਰਨ ਸਿੰਘ (ਫਲੋਰੀਡਾ); ਸ. ਗੁਰਪ੍ਰੀਤ ਸਿੰਘ ਜੀਪੀ (ਬਹਿਰੀਨ); ਸ. ਜਗਧਰ ਸਿੰਘ (ਬੰਗਾਲ).
Доступные форматы для скачивания:
Скачать видео mp4
-
Информация по загрузке: