DPRO Jalandhar ਤੋਂ ਨਰਾਜ ਪੱਤਰਕਾਰ ਭਾਈਚਾਰੇ ਵੱਲੋਂ ਸਰਕਾਰ ਤੋਂ ਉੱਚ ਪੱਧਰੀ ਜਾਂਚ ਦੀ ਮੰਗ।
Автор: LMI TV PUNJAB
Загружено: 2025-10-23
Просмотров: 15
#dprojalandhar #lmitvpunjab #punjab #newsupdate #punjabgovernment #punjabinews #cmopunjab #bhagwantsinghmann #press
ਜਲੰਧਰ ਡੀ.ਪੀ.ਆਰ.ਓ. ਦਫ਼ਤਰ 'ਤੇ ਪੱਤਰਕਾਰਾਂ ਵਿਚ ਵੰਡੀਆਂ ਪਾਉਣ ਦੇ ਇਲਜ਼ਾਮ
ਦਿਵਾਲੀ ਗਿਫਟ ਸਿਰਫ਼ 'ਚਹੇਤਿਆਂ' ਨੂੰ, ਬਾਕੀ ਯੈਲੋ ਕਾਰਡ ਹੋਲਡਰ ਪੱਤਰਕਾਰ ਨਿਰਾਸ਼; ਪੰਜਾਬ ਸਰਕਾਰ ਤੋਂ ਜਾਂਚ ਦੀ ਮੰਗ
ਜਲੰਧਰ 23 ਅਕਤੂਬਰ(ਰਮੇਸ਼ ਗਾਬਾ) ਦਿਵਾਲੀ ਦੇ ਮੌਕੇ 'ਤੇ ਪੰਜਾਬ ਸਰਕਾਰ ਵੱਲੋਂ ਪੱਤਰਕਾਰਾਂ ਲਈ ਭੇਜੇ ਗਏ ਗਿਫਟਾਂ ਨੂੰ ਲੈ ਕੇ ਨਵਾਂ ਵਿਵਾਦ ਖੜ੍ਹ ਗਿਆ ਹੈ। ਇਲਜ਼ਾਮ ਲਗਾਇਆ ਗਿਆ ਹੈ ਕਿ ਡੀ.ਪੀ.ਆਰ.ਓ. ਜਲੰਧਰ ਦਫ਼ਤਰ ਵੱਲੋਂ ਇਹ ਗਿਫਟ ਸਿਰਫ਼ ਕੁਝ ਚੁਣੇ ਹੋਏ 'ਚਹੇਤੇ' ਪੱਤਰਕਾਰਾਂ ਨੂੰ ਹੀ ਵੰਡੇ ਗਏ, ਜਦਕਿ ਸਰਕਾਰੀ ਤੌਰ 'ਤੇ ਮਾਨਤਾ ਪ੍ਰਾਪਤ 'ਯੈਲੋ ਕਾਰਡ' ਹੋਲਡਰਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ।
ਮਾਮਲਾ ਉਦੋਂ ਗੰਭੀਰ ਬਣ ਗਿਆ ਜਦੋਂ ਇੱਕ ਪੱਤਰਕਾਰ ਵੱਲੋਂ ਗਿਫਟ ਮਿਲਣ ਦੀ ਵੀਡੀਓ ਫੇਸਬੁੱਕ 'ਤੇ ਪੋਸਟ ਕੀਤੀ ਗਈ, ਜਿਸ ਤੋਂ ਬਾਅਦ ਉਹਨਾਂ ਪੱਤਰਕਾਰਾਂ ਵਿੱਚ ਭਾਰੀ ਰੋਸ ਫੈਲ ਗਿਆ ਜਿਨ੍ਹਾਂ ਨੂੰ ਗਿਫਟ ਨਹੀਂ ਦਿੱਤੇ ਗਏ। ਪੱਤਰਕਾਰ ਭਾਈਚਾਰੇ ਨੇ ਇਸ ਕਦਮ ਨੂੰ "ਸ਼ਰਮਨਾਕ" ਅਤੇ "ਵੰਡ ਪੈਦਾ ਕਰਨ ਵਾਲਾ" ਕਰਾਰ ਦਿੱਤਾ ਹੈ।
ਇਲਜ਼ਾਮ ਹੈ ਕਿ ਡੀ.ਪੀ.ਆਰ.ਓ. ਦਫ਼ਤਰ ਜਾਣ-ਬੁੱਝ ਕੇ ਪੱਤਰਕਾਰਾਂ ਵਿੱਚ ਵੰਡੀਆਂ ਪਾ ਰਿਹਾ ਹੈ, ਜਿਸ ਨਾਲ ਪੱਤਰਕਾਰਤਾ ਦੀ ਨਿਰਪੱਖਤਾ ਤੇ ਸਰਕਾਰੀ ਵਿਭਾਗ ਦੀ ਛਵੀ 'ਤੇ ਸਵਾਲ ਖੜ੍ਹੇ ਹੋ ਰਹੇ ਹਨ।
ਪੱਤਰਕਾਰਾਂ ਨੇ ਪੰਜਾਬ ਸਰਕਾਰ ਤੋਂ ਉੱਚ ਪੱਧਰੀ ਇਨਕੁਆਇਰੀ ਦੀ ਮੰਗ ਕੀਤੀ ਹੈ, ਤਾਂ ਜੋ ਪੂਰੇ ਮਾਮਲੇ ਦੀ ਸੱਚਾਈ ਸਾਹਮਣੇ ਆ ਸਕੇ ਅਤੇ ਭਵਿੱਖ ਵਿੱਚ ਇਸ ਤਰ੍ਹਾਂ ਦੇ ਵਿਤਕਰੇ ਨੂੰ ਰੋਕਿਆ ਜਾ ਸਕੇ।
Доступные форматы для скачивания:
Скачать видео mp4
-
Информация по загрузке: