Walking Tour At Manukhta Di Sewa ਮਨੁੱਖਤਾ ਦੀ ਸੇਵਾ ਸੁਸਾਇਟੀ ਵਲੋਂ ਨਵੇਂ Free ਹਸਪਤਾਲ ਦਾ ਕੀਤਾ ਉਦਘਾਟਨ ਹਸਨਪੁਰ
Автор: Mr Punjab Explorer
Загружено: 2022-11-06
Просмотров: 7148
ਮਨੁੱਖਤਾ ਦੀ ਸੇਵਾ ਸੁਸਾਇਟੀ ਵਲੋਂ ਨਵੇ ਹਸਪਤਾਲ ਦਾ ਕੀਤਾ ਉਦਘਾਟਨ ਪਿੰਡ ਹਸਨਪੁਰ ਫਿਰੋਜ਼ਪੁਰ ਰੋਡ ਲੁਧਿਆਣਾ
https://manukhtadisewa.org/
ਸਾਲ 2016) ਵਿੱਚ "ਗੁਰਪ੍ਰੀਤ ਸਿੰਘ ਵੱਲੋਂ ਦਿੱਲੀ ਰੋਡ ਦੋਰਾਹਾ (ਲੁਧਿਆਣਾ) ਉੱਤੇ ਇੱਕ ਢਾਬਾ ਕਿਰਾਏ ਤੇ ਲਿਆ ਗਿਆ ਸੀ। ਉਸ ਢਾਬੇ ਨੂੰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਪਰ ਬਚਪਨ ਤੋਂ ਹੀ ਸੇਵਾ ਵਾਲੀ ਸੋਚ ਰੱਖਣ ਵਾਲੇ "ਗੁਰਪ੍ਰੀਤ ਸਿੰਘ" ਢਾਬੇ ਤੇ ਵੀ ਭੁੱਖੇ ਅਤੇ ਲੋੜਵੰਦ ਮੁਸਾਫਿਰਾਂ ਦੀ ਮਦਦ ਕਰਦੇ ਰਹਿੰਦੇ ਸਨ। 2016 ਦੀਆਂ ਗਰਮੀਆਂ ਦੇ ਮਈ ਮਹੀਨੇ ਵਿੱਚ ਇੱਕ ਇਨਸਾਨ ਜਿਹੜਾ ਬਹੁਤ ਹੀ ਮਾੜੀ ਹਾਲਤ (ਅਧਰੰਗ ਦਾ ਸ਼ਿਕਾਰ) ਵਿੱਚ ਢਾਬੇ ਦੇ ਸਾਹਮਣੇ ਆ ਕੇ ਬੇਹੋਸ਼ ਹੋ ਗਿਆ। "ਗੁਰਪ੍ਰੀਤ ਸਿੰਘ" ਅਤੇ ਉਨ੍ਹਾਂ ਦੇ ਦੋਸਤ ਛੇਤੀ ਹੀ ਉਸ ਇਨਸਾਨ ਦੀ ਮਦਦ ਲਈ ਅੱਗੇ ਆਏ। ਉਨਾਂ ਨੇ ਉਸ ਇਨਸਾਨ ਦੇ ਹਾਲਾਤ ਦੇਖਣ ਤੋਂ ਬਾਅਦ ਉਸ ਵੀਰ ਨੂੰ ਨਹਾਇਆ, ਕੱਪੜੇ ਪੁਵਾਏ ਅਤੇ ਪਰਸ਼ਾਦਾ ਪਾਣੀ ਛਕਾਇਆ। ਇਸ ਦੌਰਾਨ ਵੀਰ "ਗੁਰਪ੍ਰੀਤ ਸਿੰਘ" ਜੀ ਨੇ ਉਸ ਇਨਸਾਨ ਦੀਆਂ ਕੁਝ ਫੋਟੋਆਂ ਖਿੱਚ ਕੇ ਆਪਣੇ ਫੇਸਬੁੱਕ (Facebook) ਪੇਜ਼ ਤੇ ਸ਼ੇਅਰ ਕਰ ਦਿੱਤੀਆਂ ਤਾਂ ਜੋ ਉਸ ਦੇ ਪਰਿਵਾਰ ਬਾਰੇ ਕੁਝ ਪਤਾ ਚੱਲ ਸਕੇ। ਲੋਕਾਂ ਵੱਲੋਂ ਫੇਸਬੁੱਕ ਤੇ ਬਹੁਤ ਸਹਿਯੋਗ ਮਿਲਣ ਤੋਂ ਉਸ ਲੋੜਵੰਦ ਵੀਰ ਦਾ ਘਰ ਵੀ ਮਿਲ ਗਿਆ। ਪਰ ਪਰਿਵਾਰ ਵੇਖ ਕੇ ਵਾਪਸ ਚਲਾ ਗਿਆ, ਆਪਣੇ ਨਾਲ ਲੈ ਕੇ ਨਹੀਂ ਗਿਆ।
ਉਸ ਦਿਨ ਤੋਂ ਹੀ ਗੁਰਪ੍ਰੀਤ ਸਿੰਘ ਨੇ (ਸੋਸ਼ਲ ਮੀਡੀਆ) ਦੀ ਤਾਕਤ ਦਾ ਅਹਿਸਾਸ ਕੀਤਾ ਜਿਹੜਾ ਸਹਾਇਕ ਹੋ ਸਕਦਾ ਹੈ ਤਾਂ ਜੋ ਸੜਕਾਂ ਤੇ ਬਹੁਤ ਹੀ ਮਾੜੀ ਹਾਲਤ ਵਿੱਚ ਲਵਾਰਿਸਾ ਵਾਂਗ ਜਿੰਦਗੀ ਜਿਉਣ ਲਈ ਮਜਬੂਰ ਲੋਕਾਂ ਦਾ ਇਲਾਜ ਕਰਵਾ ਕੇ ਤੇ ਉਨਾਂ ਦੇ ਪਰਿਵਾਰਾਂ ਦਾ ਪਤਾ ਲਗਾਉਣ ਅਤੇ ਮਨੁੱਖਤਾ ਦੀ ਮੌਜੂਦਾ ਸਥਿਤੀ ਬਾਰੇ ਜਾਗਰੂਕਤਾ ਫੈਲਾਉਣ ਵਿੱਚ ਸਹਾਇਕ ਸਿੱਧ ਹੋ ਸਕਦਾ ਹੈ। ਜਿਸ ਨੂੰ ਸਾਨੂੰ ਸੱਭ ਨੂੰ ਮਿਲ ਕੇ ਸੁਧਾਰਨ ਦੀ ਜ਼ਰੂਰਤ ਹੈ।
ਸਮਾਂ ਅਤੇ ਤਜਰਬੇ ਦੇ ਨਾਲ, ਸੇਵਾਦਾਰਾਂ ਦੇ ਸਹਿਯੋਗ ਨਾਲ ਲਵਾਰਿਸ, ਲੋੜਵੰਦ ਅਤੇ ਬੇਸਹਾਰੇ ਲੋਕਾਂ ਦੀ ਸੰਖਿਆ ਤੇਜ਼ੀ ਨਾਲ ਵੱਧਦੀ ਗਈ। ਇਸ ਦੌਰਾਨ ਬਹੁਤ ਜ਼ਿਆਦਾ ਮਾੜੇ ਹਾਲਾਤਾਂ ਵਿੱਚ ਸੜਕਾਂ ਤੇ ਪਏ ਲੋਕਾਂ ਨੂੰ ਬਚਾਉਣ ਲਈ ਦੂਜੇ ਸ਼ਹਿਰਾਂ ਅਤੇ ਪਿੰਡਾਂ ਤੋਂ ਫੋਨ ਆਉਣੇ ਸ਼ੁਰੂ ਹੋ ਗਏ। ਇੱਥੋਂ ਤੱਕ ਕਿ ਲੋਕਾਂ ਨੇ ਅਜਿਹੇ ਬਹੁਤ ਹੀ ਮਾੜੀ ਹਾਲਤ ਵਿੱਚ ਜ਼ਖਮਾਂ ਅਤੇ ਕੀੜੇ ਪਏ ਵਿਅਕਤੀਆਂ ਨੂੰ ਬਚਾਉਣਾ ਵੀ ਸ਼ੁਰੂ ਕਰ ਦਿੱਤਾ, ਜਿਨ੍ਹਾਂ ਨੂੰ ਦੇਖ ਕੇ ਡਾਕਟਰਾਂ ਨੇ ਵੀ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਸੇਵਾਦਾਰਾਂ ਨਾਲ ਮਿਲ ਕੇ ਜ਼ਖਮਾਂ ਵਿੱਚੋਂ ਕੀੜੇ ਕੱਢਣੇ ਸ਼ੁਰੂ ਕਰ ਦਿੱਤੇ।
"ਗੁਰਪ੍ਰੀਤ ਸਿੰਘ" ਅਤੇ ਉਨਾਂ ਦੇ ਦੋਸਤਾਂ ਨੂੰ ਆਖਰਕਾਰ ਢਾਬਾ ਛੱਡਣਾ ਪਿਆ ਕਿਉਂਕਿ ਢਾਬੇ ਦਾ ਮਾਲਕ ਕਹਿਣ ਲੱਗਾ ਕਿ ਤੁਸੀਂ ਢਾਬੇ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਸਾਰੇ ਬਜੁਰਗ ਰੱਖੇ ਹਨ। ਉਸਤੋਂ ਬਾਅਦ ਆਪਣੀ ਜਮੀਨ ਵਿੱਚ ਲੋੜਵੰਦਾਂ ਵਾਸਤੇ ਇੱਕ ਸੁਪਨਿਆਂ ਦਾ ਘਰ ਬਣਾਇਆ।
2019 ਤੱਕ, ਜੋ ਬਹੁਤ ਹੀ ਮਾੜੀ ਹਾਲਤ ਵਿੱਚ ਬਚਾਏ ਗਏ ਲੋੜਵੰਦ ਵੀਰਾਂ-ਭੈਣਾਂ ਬੱਚਿਆਂ ਅਤੇ ਬਜੁਰਗਾਂ ਦੀ ਗਿਣਤੀ ਸੈਕੜਿਆਂ ਵਿੱਚ ਪਹੁੰਚ ਗਈ, ਜਿਨ੍ਹਾਂ ਵਿੱਚ ਮਰਦ, ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। 2019 ਵਿੱਚ, ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ ਸੁਸਾਇਟੀ ਪਿੰਡ (ਹਸਨਪੁਰ) ਵਿਖੇ ਚਲੀ ਗਈ ਜਿਥੇ ਉਨ੍ਹਾਂ ਨੇ ਲਵਾਰਿਸ, ਲੋੜਵੰਦ ਅਤੇ ਬੇਸਹਾਰੇ ਇਨਸਾਨ ਦੀ ਸੇਵਾ-ਸੰਭਾਲ ਅਤੇ ਚੰਗਾ ਜੀਵਨ ਪ੍ਰਦਾਨ ਕਰਨ ਲਈ ਬਿਹਤਰ ਗੁਣਵੱਤਾ ਵਾਲੀਆਂ ਇਮਾਰਤਾਂ ਦਾ ਨਿਰਮਾਣ ਕੀਤਾ। ਇਸ ਸਮੇਂ ਮਨੁੱਖਤਾ ਦੀ ਸੇਵਾ ਪਰਿਵਾਰ ਵਿੱਚ ਲਵਾਰਿਸ, ਲੋੜਵੰਦ ਅਤੇ ਬੇਸਹਾਰਾ ਮਰਦ, ਔਰਤਾਂ ਅਤੇ ਬੱਚੇ ਹਨ। ਜਿਨ੍ਹਾਂ ਨੂੰ ਚੰਗੀ ਦੇਖਭਾਲ ਦੀ ਲੋੜ ਹੁੰਦੀ ਹੈ ਅਤੇ ਵਲੰਟੀਅਰਾਂ ਲਈ ਰਹਿਣ ਲਾਇਕ ਸ਼ੇੈਡ ਅਤੇ ਕਮਰੇ ਵੀ ਹਨ।
#manukhta_di_sewa_sab_ton_waddi_sewa
#manukhtadisewasabtonwaddisewa #manukhtadisewa #manukhta #manukhta_di_sewa
Bai Gurpreet Singh
+91-97803-00071
+91-82848-00071
Digital Media Partner (unitywebs)
www.unitywebs.com
#unitywebs
#unitywebsindia
#unitywebsludhiana
#unitywebsitedesigner
Доступные форматы для скачивания:
Скачать видео mp4
-
Информация по загрузке: