ਡੇਰਾ ਬਾਬਾ ਨਾਨਕ ਦੇ ਪਿੰਡ ਧਰਮਾਂਬਾਦ ਵਿਖੇ ਦਿਵਾਲੀ ਮੌਕੇ ਧਮਾਕਾ — 2 ਔਰਤਾਂ ਸਮੇਤ 7 ਵਿਅਕਤੀ ਗੰਭੀਰ ਜਖਮੀ
Автор: LMI TV PUNJAB
Загружено: 2025-10-22
Просмотров: 10
ਡੇਰਾ ਬਾਬਾ ਨਾਨਕ ਦੇ ਪਿੰਡ ਧਰਮਾਂਬਾਦ ਵਿਖੇ ਦਿਵਾਲੀ ਮੌਕੇ ਧਮਾਕਾ — 2 ਔਰਤਾਂ ਸਮੇਤ 7 ਵਿਅਕਤੀ ਗੰਭੀਰ ਜਖਮੀ
ਦੋ ਜਵਾਈ ਤੇ ਇੱਕ ਧੀ ਵੀ ਜਖਮੀਆਂ ਵਿੱਚ ਸ਼ਾਮਿਲ, ਘਰਾਂ ਦੇ ਸ਼ੀਸ਼ੇ ਤੱਕ ਟੁੱਟੇ, ਇਲਾਕੇ ’ਚ ਸਹਿਮ ਦਾ ਮਾਹੌਲ
ਡੇਰਾ ਬਾਬਾ ਨਾਨਕ, 22 ਅਕਤੂਬਰ (ਜਸਪਾਲ ਚੰਦਨ – ਗੁਰਦਾਸਪੁਰ):
ਦਿਵਾਲੀ ਦੇ ਤਿਉਹਾਰ ਮੌਕੇ ਡੇਰਾ ਬਾਬਾ ਨਾਨਕ ਦੇ ਨੇੜਲੇ ਪਿੰਡ ਧਰਮਾਂਬਾਦ ਵਿੱਚ ਬੀਤੀ ਰਾਤ ਇਕ ਜਬਰਦਸਤ ਧਮਾਕੇ ਨਾਲ ਹੜਕੰਪ ਮਚ ਗਿਆ। ਧਮਾਕੇ ਵਿੱਚ 2 ਔਰਤਾਂ ਸਮੇਤ ਕੁੱਲ 7 ਵਿਅਕਤੀ ਗੰਭੀਰ ਜਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਜਖਮੀਆਂ ਵਿੱਚ ਦੋ ਸਕੇ ਭਰਾ, ਇਕ ਧੀ ਤੇ ਦੋ ਜਵਾਈ ਵੀ ਸ਼ਾਮਿਲ ਹਨ।
ਪਤਾ ਲੱਗਾ ਹੈ ਕਿ ਪਿੰਡ ਦੇ ਕੁਝ ਵਿਅਕਤੀ ਘਰ ਵਿੱਚ ਗੰਧਕ ਤੇ ਪਟਾਸ ਨੂੰ ਕੁੱਟ ਰਹੇ ਸਨ, ਜਿਸ ਦੌਰਾਨ ਇਹ ਭਾਰੀ ਧਮਾਕਾ ਹੋ ਗਿਆ। ਧਮਾਕਾ ਇੰਨਾ ਜਬਰਦਸਤ ਸੀ ਕਿ ਨੇੜਲੇ ਘਰਾਂ ਦੇ ਸ਼ੀਸ਼ੇ ਤੱਕ ਟੁੱਟ ਗਏ ਤੇ ਪਿੰਡ ਵਿੱਚ ਭਿਆਨਕ ਸਹਿਮ ਦਾ ਮਾਹੌਲ ਪੈਦਾ ਹੋ ਗਿਆ।
ਸਥਾਨਕ ਲੋਕਾਂ ਸਾਬਕਾ ਸਰਪੰਚ ਜਤਿੰਦਰ ਪਾਲ ਸਿੰਘ ਤੇ ਗੁਰਨਾਮ ਸਿੰਘ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ ਪਿੰਡ ਵਾਸੀਆਂ ਨੇ ਤੁਰੰਤ ਜਖਮੀਆਂ ਨੂੰ ਬਾਹਰ ਕੱਢ ਕੇ ਅੰਮ੍ਰਿਤਸਰ ਦੇ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿੱਚ ਭਰਤੀ ਕਰਾਇਆ, ਜਿਥੇ ਉਹਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਇਸ ਸਬੰਧ ਵਿੱਚ ਡੇਰਾ ਬਾਬਾ ਨਾਨਕ ਪੁਲਿਸ ਦੇ ਐਸਐਚਓ ਅਸ਼ੋਕ ਸ਼ਰਮਾ ਨੇ ਕਿਹਾ ਕਿ ਮੌਕੇ ਦਾ ਜਾਇਜ਼ਾ ਲਿਆ ਗਿਆ ਹੈ ਅਤੇ ਫਰਾਂਸਿਕ ਟੀਮਾਂ ਨੂੰ ਵੀ ਤਲਬ ਕੀਤਾ ਗਿਆ ਹੈ ਤਾਂ ਜੋ ਧਮਾਕੇ ਦੇ ਕਾਰਨਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਵੱਡੀ ਮਾਤਰਾ ਵਿੱਚ ਗੰਧਕ ਤੇ ਪਟਾਸ ਵੇਚਣ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਬਾਈਟ:
ਜਤਿੰਦਰਪਾਲ ਸਿੰਘ (ਸਾਬਕਾ ਸਰਪੰਚ) ਅਤੇ ਗੁਰਨਾਮ ਸਿੰਘ — “ਧਮਾਕਾ ਇਨਾ ਭਿਆਨਕ ਸੀ ਕਿ ਨੇੜਲੇ ਘਰਾਂ ਦੇ ਸ਼ੀਸ਼ੇ ਟੁੱਟ ਗਏ, ਲੋਕ ਡਰੇ ਹੋਏ ਹਨ।”
ਬਾਈਟ:
ਅਸ਼ੋਕ ਕੁਮਾਰ, SHO ਡੇਰਾ ਬਾਬਾ ਨਾਨਕ — “ਫਰਾਂਸਿਕ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਜ਼ਿੰਮੇਵਾਰ ਲੋਕਾਂ ਖਿਲਾਫ ਕਾਨੂੰਨੀ ਕਾਰਵਾਈ ਹੋਵੇਗੀ।”
Доступные форматы для скачивания:
Скачать видео mp4
-
Информация по загрузке: