ਸਾਹਿਬਾਂ ਦਾ ਤਰਲਾ ਫੁੱਲ ਐਲ ਪੀ [ ਰਿਕਾਰਡ ਨੰਬਰ ECSD 3024 ] HMV Saregama- ਸਾਲ 1979
Автор: Paramjeet Grewal
Загружено: 2024-04-21
Просмотров: 66388
ਲੋਕ ਗਾਥਾਵਾਂ ਪੰਜਾਬ ਦਾ ਪੁਰਾਤਨ ਵਿਰਸਾ ਹਨ। ਜੋ ਹੁਣ ਤੱਕ ਕਿੱਸਿਆਂ ਅਤੇ ਕਿਤਾਬਾਂ ਦੇ ਪੰਨਿਆਂ ਤੱਕ ਹੀ ਸੀਮਿਤ ਰਿਹਾ।ਆਧੁਨਿਕ ਕਾਲ ਵਿੱਚ ਸਾਡੇ ਇਸ ਵਿਰਸੇ ਪੰਜਾਬ ਦੀਆਂ ਪੌਣਾਂ ਰਾਹੀਂ ਗੱਭਰੂਆਂ ਦੇ ਦਿਲਾਂ ਦੀ ਧੜਕਣ ਬਣਾ ਦਿੱਤਾ ਹੈ।ਇੱਕ ਸੁਰੀਲੀ ਤੇ ਮਿੱਠੀ ਆਵਾਜ਼ ਨੇੰ।ਇਸ ਆਵਾਜ਼ ਦਾ ਨਾਮ ਹੈ ਕੁਲਦੀਪ ਮਾਣਕ।
ਕੁਲਦੀਪ ਮਾਣਕ ਦਾ ਜਨਮ 15 ਅਗੱਸਤ 1949 ਨੂੰ ਜਿਲਾ ਬਠਿੰਡਾ ਦੇ ਪਿੰਡ ਜਲਾਲ ਵਿੱਚ ਹੋਇਆ। ਮਾਣਕ ਦੇ ਬਜ਼ੁਰਗ ਵੀ ਆਪਣੇਂ ਸਮੇੰ ਵਿੱਚ ਮਹਾਰਾਜਾ ਨਾਭਾ ਦੇ ਦਰਬਾਰੀ ਰਾਗੀ ਸਨ।ਸੋ ਕੁਲਦੀਪ ਨੂੰ ਇਹ ਕਲਾ ਵਿਰਸੇ ਵਿੱਚ ਮਿਲ਼ੀ ਹੈ।
ਸੰਨ 1964 ਵੀਹ ਕੁ ਹਜ਼ਾਰ ਦੀ ਹਾਜ਼ਰੀ ਵਿੱਚ ਇੱਕ ਪੇਂਡੂ ਮੇਲੇ ਉੱਤੇ ਪੰਜਾਬ ਦੇ ਸਵਰਗਵਾਸੀ ਮੁੱਖ ਮੰਤਰੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਨੇੰ ਕੁਲਦੀਪ ਦੀ ਆਵਾਜ਼ ਤੋਂ ਖੁਸ਼ ਹੋ ਕੇ ਕੁਲਦੀਪ ਦੇ ਨਾਮ ਨਾਲ਼ * ਮਾਣਕ * ਸ਼ਬਦ ਜੋੜ ਦਿੱਤਾ ਸੀ।ਜੋ ਅੱਜ ਸੱਚ ਹੋ ਨਿੱਬੜਿਆ ਹੈ।
ਕੁਲਦੀਪ ਮਾਣਕ ਦਾ ਪਹਿਲਾ ਰਿਕਾਰਡ ਨੰਬਰ EMOE 10543 ਪੰਜਾਬ ਦੀਆਂ ਲੋਕ ਗਾਥਾਵਾਂ ਐਚ ਐਮ ਵੀ ਕੰਪਨੀਂ ਨੇਂ 1973 ਵਿੱਚ ਰਿਲੀਜ਼ ਕੀਤਾ।ਜੋ ਪੰਜਾਬ ਦੇ ਲੋਕਾਂ ਵਿੱਚ ਬਹੁਤ ਹੀ ਹਰਮਨ ਪਿਆਰਾ ਹੋਇਆ। ਇਸ ਤੋਂ ਪਿੱਛੋਂ ਦੋ ਹੋਰ ਰਿਕਾਰਡ ਪੰਜਾਬ ਦੀਆਂ ਲੋਕ ਗਾਥਾਵਾਂ ਨੰਬਰ S/7 LAE 24005 ਅਤੇ EASD 1716 ਲੌਂਗ ਪਲੇ ਪੰਜਾਬ ਅਤੇ ਪੰਜਾਬ ਤੋੰ ਬਾਹਰ ਵਸਦੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਬਣੇਂ।ਕੁਲਦੀਪ ਮਾਣਕ ਦਾ ਨਾਮ ਲੋਕ ਬੁੱਲਾਂ ਉੱਤੇ ਖੇਡਣ ਲੱਗਾ।ਹੁਣ ਫੇਰ ਪੰਜਾਬ ਦੀਆਂ ਸਰਵੋਤਮ ਲੋਕ ਗਾਥਾਵਾਂ ਦਾ ਲੌਂਗ ਪਲੇ ਰਿਕਾਰਡ ਕੁਲਦੀਪ ਮਾਣਕ ਦੀ ਆਵਾਜ਼ ਵਿੱਚ ਐਚ ਐਮ ਵੀ ਨੇਂ ਰਿਲੀਜ਼ ਕੀਤਾ ਹੈ।ਜੋ ਪੰਜਾਬੀਆਂ ਦੇ ਜਜ਼ਬਾਤਾਂ ਦਾ ਸਹੀ ਵਿਸ਼ਲੇਸ਼ਣ ਹੈ।ਇਹਨਾਂ ਲੋਕ ਗਾਥਾਵਾਂ ਦਾ ਬਹੁਤਾ ਭਾਗ ਅੰਕਿਤ ਕੀਤਾ ਹੈ - ਪੰਜਾਬ ਦੇ ਗੀਤਕਾਰ ਹਰਦੇਵ ਦਿਲਗੀਰ ਨੇੰ।
ਸਾਈਡ ਏ
1. 00:00 ਸਾਹਿਬਾਂ ਦਾ ਤਰਲਾ।
2. 03:07 ਕੈਦੋਂ ਦੀਆਂ ਚੂਚਕ ਨਾਲ਼ ਗੱਲਾਂ।
3. 06:21 ਮਿਰਜ਼ਾ ਸਾਹਿਬਾਂ।
4. 09:28 ਰਾਂਝੇਂ ਨੇਂ ਸਹਿਤੀ ਨੂੰ।
ਲੇਖਕ - ਹਰਦੇਵ ਦਿਲਗੀਰ।
5. 11:59 ਯਾਰੀ ਯਾਰਾਂ ਦੀ।
ਲੇਖਕ - ਗੁਰਮੁੱਖ ਸਿੰਘ ਗਿੱਲ।
ਸਾਈਡ ਬੀ
1.16:45 ਛੱਤੀ ਦਾ ਮਿਰਜ਼ੇ ਨੂੰ ਰੋਕਣਾਂ।
2.19:17 ਹੀਰ ਦੀਆਂ ਆਪਣੀਂ ਮਾਂ ਨਾਲ਼ ਗੱਲਾਂ।
3. 22:18 ਪਰਤਾਪੀ ਸੁਨਿਆਰੀ ਅਤੇ ਕਾਕਾ ਰੁਪਾਲੋਂ
ਲੇਖਕ - ਹਰਦੇਵ ਦਿਲਗੀਰ।
4. 25:10 ਮਲਕੀ।
ਲੇਖਕ - ਦਲੀਪ ਸਿੰਘ ਸਿੱਧੂ ਕਣਕਵਾਲੀਆ।
5.27:39 ਨੀਂ ਪੁੱਤ ਜੱਟਾਂ ਦਾ ਹਲ਼।
ਲੇਖਕ - ਗੁਰਮੁੱਖ ਸਿੰਘ ਗਿੱਲ।
6.30:30 ਤੇਰੀ ਆਂ ਮੈਂ ਤੇਰੀ ਰਾਂਝਾ।
ਲੇਖਕ - ਕੁਲਦੀਪ ਮਾਣਕ।
ਗਾਇਕ- ਕੁਲਦੀਪ ਮਾਣਕ।
ਸੰਗੀਤ - ਚਰਨਜੀਤ ਆਹੂਜਾ।
ਵਿਸ਼ੇਸ਼ ਨੋਟ - ਪਾ ਦੇ ਖੈਰ ਹਾਕਾਂ ਮਾਰਦੇ ਫਕੀਰ ਸਹਿਤੀਏ - ਇਸ ਗੀਤ ਦੇ ਸ਼ੁਰੂ ਹੋਣ ਸਮੇਂ ਜੋ - ਔਲਖ ਨਰੰਜਣ ਕਿਹਾ ਹੈ,ਉਹ ਚਰਨਜੀਤ ਆਹੂਜਾ ਜੀ ਦੀ ਆਵਾਜ਼ ਹੈ।
ਅਗਲੀ ਪੇਸ਼ਕਸ਼ - ਮਸਤੀ - ਗੁਰਦਾਸ ਮਾਨ।
ਸ਼ਪੈਸ਼ਲ ਧੰਨਵਾਦ - ਸੁਖਦਰਸ਼ਨ ਸਿੰਘ ਪੈਂਚੂ ਛੀਨੀਵਾਲ।
Доступные форматы для скачивания:
Скачать видео mp4
-
Информация по загрузке: