Taj Mahal Agra Looked closely yatra vill.Lasara to Hazoor Sahib
Автор: Jagait TV
Загружено: 2020-07-30
Просмотров: 76
ਅਖੀਰ ਅਸੀਂ ਤਾਜਮਹਿਲ ਦੇ ਮੁਖ ਦਰਵਾਜੇ ਤੇ ਪਹੁੰਚ ਗਏ ਤਾਜਮਹਿਲ ਬਿਲਕੁਲ ਸਾਡੇ ਸਾਮ੍ਹਣੇ ਸੀ। ਮੇਰੀ ਨਜ਼ਰ ਯਦ ਉਸ ਉਤੇ ਪਈ ਮੇਰੀ ਹੈਰਾਨੀ ਦਾ ਕੋਈ ਟਿਕਾਣਾ ਨਹੀਂ ਸੀ। ਮੈਂ ਉਸ ਤੋਂ ਪਹਿਲਾਂ ਵੀ ਤਾਜਮਹਿਲ ਤਸਵੀਰਾਂ ਵਿਚ ਦੇਖਿਆ ਸੀ। ਪਰ ਅੱਖੀਂ ਡਿਠਾ ਨਜ਼ਾਰਾ ਵੱਖਰਾ ਹੀ ਸੀ ਉਹ ਨਜ਼ਾਰਾ ਦੇਖ ਕੇ ਮੈਨੂੰ ਸਮਝ ਲੱਗੀ ਕਿ ਦੁਨੀਆਂ ਤਾਜਮਹਿਲ ਦੇਖਣ ਕਿਓਂ ਆਉਂਦੀ ਹੈ। ਮੈਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦਾ ਉਸ ਨਜ਼ਾਰੇ ਬਾਰੇ ਫਿਰ ਵੀ ਇਹ ਜਰੂਰ ਦੱਸਣਾ ਚਾਹੁੰਦਾ ਹਾਂ ਕਿ ਮੈਂ ਤਾਜਮਹਿਲ ਦੇਖ ਕੀ ਮਹਿਸੂਸ ਕੀਤਾ। ਤਾਜਮਹਿਲ ਦਾ ਰੰਗ ਦੁੱਧ ਨਾਲੋਂ ਵੀ ਚਿੱਟਾ ਦਿੱਖ ਰਿਹਾ ਸੀ ਉਸਦੇ ਅੰਦਰੋਂ ਇਕ ਅਲੌਕਿਕ ਜਿਹਾ ਚਾਨਣ ਨਿਕਲ ਰਿਹਾ ਸੀ। ਇੰਝ ਲਗ ਰਿਹਾ ਸੀ ਜਿਵੇਂ ਮੈਂ ਪਰੀਆਂ ਦੇ ਦੇਸ਼ ਦਾ ਨਜ਼ਾਰਾ ਦੇਖ ਰਿਹਾ ਹੋਵਾਂ। ਸਾਡਾ ਵੀਡੀਓ ਕੈਮਰਾ ਉਥੇ ਸੁਰੱਖਿਆ ਕਰਮੀਆਂ ਨੇ ਜਮ੍ਹਾਂ ਕਰਵਾ ਲਿਆ ਫੋਟੋ ਵਾਲਾ ਕੈਮਰਾ ਅੱਗੇ ਲਿਜਾਣ ਦੇ ਦਿਤਾ। ਅੱਗੇ ਥਲੇ ਉਤਰਨ ਨੂੰ ਪੌੜੀਆਂ ਸੀ। ਗੁਰਜੀਤ ਭਾਜੀ ਤੇ ਬਾਕੀ ਜਾਣੇ ਮੇਰੀ ਰੇਹੜੀ ਚੁੱਕ ਕੇ ਥੱਲੇ ਲੈ ਗਏ। ਨਜ਼ਾਰੇ ਦੇਖਦੇ ਦੇਖਦੇ ਅਸੀਂ ਤਾਜਮਹਿਲ ਦੇ ਬਿਲਕੁਲ ਨੇੜੇ ਜਾ ਪਹੁੰਚੇ। ਮੈਂ ਗੁਰਜੀਤ ਭਾਜੀ ਨੂੰ ਕਿਹਾ ਕਿ ਤੁਸੀਂ ਤਾਜਮਹਿਲ ਦੇ ਅੰਦਰ ਜਾਕੇ ਦੇਖ ਲਵੋ ਮੈਨੂੰ ਬਾਹਿਰ ਹੀ ਰਹਿਣ ਦੀਓ ਮੈਂ ਇਥੇ ਬੈਠਾ ਰਿਹੰਦਾ। ਗੁਰਜੀਤ ਭਾਜੀ ਕਹਿੰਦਾ ਨਹੀਂ ਜੇ ਜਾਣਾ ਤਾਂ ਤੈਨੂੰ ਵੀ ਨਾਲ ਹੀ ਲੈਕੇ ਜਾਣਾ।
Доступные форматы для скачивания:
Скачать видео mp4
-
Информация по загрузке: