Tere Bole Gaye Vachan Te Yeshu( ਤੇਰੇ ਬੋਲੇ ਗਏ ਵਚਨ ਤੇ ਯਿਸ਼ੂ) || End Time Message Song with Lyrics 🎵||
Автор: End time message masih song lyrics
Загружено: 2025-04-09
Просмотров: 3186
#amazinggracetabernaclearnouli
#terebolegayevachanteyeshu
#masihsong
#brbranhamsermonshindi
#williammarrionbranham
#newdelhichurch
Pr. Satnam Masih
Contact No. : +91-9988709487
Address: Village Arnouli, Morinda, Punjab (India)
End time message
ਸਾਡਾ ਮੱਕਸਦ ਬਿਨਾਂ ਕਿਸੇ ਸੁਆਰਥ ਤੋਂ ਮਸੀਹ ਦੀ ਲਾੜੀ ਤੱਕ ਇਹਨਾਂ ਅੰਤ ਸਮੇਂ ਦੇ ਗੀਤਾਂ ਨੂੰ ਪਹੁੰਚਾਉਣਾ ਹੈ ਤਾਂ ਜੋ ਹਰ ਨਿਹਚਾਵਾਨ ਇਹਨਾਂ ਗੀਤਾਂ ਤੋਂ ਬਰਕਤ ਪਾ ਸਕੇ। ਇਸ ਲਈ ਅੰਤ ਸਮੇਂ ਦੇ ਹੋਰ ਨਵੇਂ ਗੀਤ ਨੂੰ ਸੁਣਨ ਲਈ, ਜੋ ਕਿ ਪਵਿੱਤਰ ਆਤਮਾ ਦੀ ਅਗਵਾਹੀ ਨਾਲ ਲਿਖੇ ਜਾਂਦੇ ਹਨ, ਸਾਡੇ ਚੈਨਲ ਨੂੰ ਸਬਸਕਰਾਈਬ ਕਰੋ ਤਾਂ ਜੋ ਤੁਹਾਡੇ ਕੋਲ ਅੰਤ ਸਮੇਂ ਦੇ ਗੀਤ ਸਭ ਤੋ ਪਹਿਲਾਂ ਪਹੁੰਚਣ।
ਖੁਦਾ ਤੁਹਾਨੂੰ ਬਰਕਤ ਦੇਵੇ।
ਆਮੀਨ |
visit link 👇
/ @amazinggracetabernaclearnouli
Song Lyrics:
ਆਪਣੀ ਅਕਲ ਲਗਾ ਕੇ ਵੇਖੀ,
ਆਪਣੀ ਸਿੱਖਿਆ ਅਜ਼ਮਾ ਕੇ ਵੇਖੀ,
ਉਮੀਦ ਦਾ ਇਕ ਪੱਤਾ ਵੀ ਨੀ ਹਿਲਿਆ,
ਸਾਰੀ ਰਾਤ ਲੰਘ ਗਈ,
ਮੱਛੀ ਕਿਆ ਮੱਛੀ ਦਾ ਇਕ,
ਸੁਰਾਗ ਵੀ ਨੀ ਮਿਲਿਆ,
ਪਰ ਹੁਣ ਜਿੱਧਰ ਤੂੰ ਆਖੇ ਯਿਸ਼ੂ,
ਮੈਂ ਉੱਧਰ ਨੂੰ ਜਾਵਾਂਗਾ,
ਤੇਰੇ ਬੋਲੇ ਗਏ ਇਸ ਵਚਨ ਤੇ,
ਮੈਂ ਹੁਣ ਜਾਲ ਪਾਵਾਂਗਾ,
ਤੇਰੇ ਬੋਲੇ ਗਏ ਵਚਨ ਤੇ ਯਿਸ਼ੂ,
ਮੈਂ ਹੁਣ ਜਾਲ ਪਾਵਾਂਗਾ
1. ਕਸ਼ਤੀ ਨੂੰ ਡੂੰਘੇ ਪਾਣੀ ਵਿੱਚ,
ਲੈ ਜਾ ਮਸੀਹ ਨੇ ਫ਼ਰਮਾਇਆ ਹੈ,
ਯਿਸ਼ੂ ਮਸੀਹ ਦੇ ਆਖਣ ਤੇ ਪਤਰਸ,
ਉੱਥੇ ਜਾਲ ਪਾਇਆ ਹੈ,
ਰਚਣਹਾਰ ਖੁਦਾ ਨੇ ਉੱਥੇ,
ਆਪਣਾ ਗੁਣ ਵਿਖਾ ਤਾ,
ਇੰਨੀਆਂ ਮੱਛੀਆਂ ਫੜ ਲਈਆ ਕੇ,
ਜਾਲ ਹੀ ਟੁੱਟਣ ਲਾ ਤਾ,
ਪ੍ਰਭੂ ਤੇਰੇ ਨਾਮ ਦਾ ਮੈਂ ਤਾਂ,
ਝੰਡਾ ਹੁਣ ਲਹਿਰਾਂਵਾਂਗਾ,
ਤੇਰੇ ਬੋਲੇ ਗਏ......
2. ਪਹਾੜ ਦੇ ਉੱਤੇ ਅਬਰਾਹਾਮ ਲਈ,
ਲੇਲਾ ਮੁੱਹਈਆ ਕੀਤਾ ਹੈ,
ਮੈਂ ਇਸਰਾਏਲੀਆਂ ਦੇ ਸੰਗ ਸੀ ਜਿਨ੍ਹਾਂ,
ਚਟਾਨ ਤੋਂ ਪਾਣੀ ਪੀਤਾ ਹੈ,
ਸਵਰਗ ਰਾਜ ਦੀਆਂ ਕੁੰਜੀਆਂ,
ਹੁਣ ਮੈਂ ਤੈਨੂੰ ਫੜਾਵਾਂਗਾ,
ਮੱਛੀਆਂ ਨੂੰ ਛੱਡ ਪਤਰਸ ਮੈਂ ਤੈਨੂੰ,
ਬੰਦੇ ਫੜਨਾ ਸਿਖਾਵਾਂਗਾ,
ਤੇਰੇ ਬੋਲੇ ਗਏ......
3. ਅੱਜ ਬੇੜੀ ਨੂੰ ਖੁਦਾਵੰਦ ਨੇ,
ਇਕ ਪੁਲਪਿਟ ਬਣਾਇਆ ਹੈ,
ਗਨੇਸਰਤ ਦੀ ਧਰਤੀ ਤੇ,
ਮਸਿਹਾ ਬੱਦਲ ਚ ਆਇਆ ਹੈ,
ਸੱਤਵੀਂ ਮੋਹਰ ਦਾ ਪ੍ਰਕਾਸ਼ਨ ਪਤਰਸ,
ਉਸੇ ਬੇੜੀ ਚ ਪਾਇਆ ਹੈ,
ਤੀਸਰੇ ਖਿਚਾਵ ਵਿੱਚ ਮੈਂ ਆਪਣੀ,
ਦੁਲਹਨ ਨੂੰ ਲਿਆਵਾਂਗਾ,
ਅੱਜ ਮੱਛੀਆਂ ਦੀ ਰਚਨਾ,
ਮੈਂ ਆਪਣੀ ਦੁਲਹਨ ਤੋਂ ਕਰਾਵਾਂਗਾ,
ਲਾੜੀਏ ਮੈਂ ਤੈਨੂੰ ਜਿਉਂਦਾ ਸਵਰਗ ਤੇ ਉਠਾਵਾਂਗਾ,
ਤੇਰੇ ਬੋਲੇ ਗਏ.......
4. ਲੂਕਾ ਪੰਜ ਦਾ ਮੈਸੇਜ ਇਹ,
ਖੁਦਾਵੰਦ ਵੱਲੋਂ ਆਇਆ ਹੈ,
ਅਠਾਰਾਂ ਫ਼ਰਵਰੀ ਉਹ ਖ਼ਾਸ ਦਿਨ,
ਜਿਸ ਦਿਨ ਤੋਂ ਅਸੀਂ ਇਸਨੂੰ ਪਾਇਆ ਹੈ,
ਇਹ ਸੰਦੇਸ਼ ਲਿਖਤਾਂ ਨਹੀਂ,
ਕੁੱਝ ਜਵਾਨਾਂ ਵਿਚ ਇਹ ਘਟਿਆ ਹੈ,
ਦੱਸਿਆ ਦਰਸ਼ਨ ਨਬੀ ਨੇ ਜੋ ਇਹਨਾਂ,
ਉਸ ਸਵਾਰੀ ਨੂੰ ਕੱਸਿਆ ਹੈ,
ਮੈਂ ਹੁਣ ਇਸ ਮੈਸੇਜ ਦਾ ਉਹ ਗਵਾਹ ਹਾਂ,
ਜੋ ਹਰ ਰੋਜ਼ ਇਸਨੂੰ ਉਠਾਵਾਂਗਾ,
ਤੇਰੇ ਬੋਲੇ ਗਏ.....
Доступные форматы для скачивания:
Скачать видео mp4
-
Информация по загрузке: