ਫਰਾਰ ਬੀ ਕੇ ਆਈ, ਮੈਂਬਰ ਪਰਮਿੰਦਰ ਸਿੰਘ ਉਰਫ ਪਿੰਦੀ ਨੂੰ ਬਟਾਲਾ ਪੁਲਿਸ ਵੱਲੋਂ ਅਬੂਧਾਬੀ, ਦੁਬਈ ਤੋਂ ਗਿਰਫ਼ਤਾਰ।
Автор: LMI TV PUNJAB
Загружено: 2025-09-27
Просмотров: 10
#lmitvpunjab #batalapolice #punjabpolice #dgppunjab #newsupdate #punjab #crime_news #punjabgovernment
ਅੰਤਰਰਾਸ਼ਟਰੀ ਫਰਾਰ ਬੱਬਰ ਖਾਲਸਾ ਅੱਤਵਾਦੀ ਪਰਮਿੰਦਰ ਸਿੰਘ ਉਰਫ ਪਿੰਦੀ ਨੂੰ ਅਬੂਧਾਬੀ (ਦੁਬਈ) ਤੋਂ ਡਿਪੋਰਟ ਕਰਵਾ ਕੇ ਬਟਾਲਾ ਲਿਆਂਦਾ ਗਿਆ ਹੈ।
ਐਸ.ਐਸ.ਪੀ ਬਟਾਲਾ ਸੁਹੇਲ ਮੀਰ ਕਾਸਿਮ ਨੇ ਦੱਸਿਆ ਕਿ ਪਰਮਿੰਦਰ ਸਿੰਘ ਬੀ.ਕੇ.ਆਈ ਦਾ ਸਰਗਰਮ ਮੈਂਬਰ ਹੈ ਅਤੇ ਪਾਕਿਸਤਾਨ ਆਧਾਰਿਤ ਅੱਤਵਾਦੀ ਹਰਵਿੰਦਰ ਸਿੰਘ ਉਰਫ ਰਿੰਦਾ ਅਤੇ ਹੈਪੀ ਪੱਛੀਆ ਦਾ ਨਜ਼ਦੀਕੀ ਸਾਥੀ ਹੈ।
ਸਤੰਬਰ 2023 ਵਿੱਚ, ਪਰਮਿੰਦਰ ਸਿੰਘ ਨੇ ਇਨ੍ਹਾਂ ਦੇ ਇਸ਼ਾਰੇ ’ਤੇ ਬਟਾਲਾ ਸ਼ਹਿਰ ਦੀਆਂ ਰਜਿੰਦਰਾ ਵਾਇਨ ਕੰਪਨੀ ਦੀਆਂ ਵੱਖ-ਵੱਖ ਦੁਕਾਨਾਂ ’ਤੇ ਪੈਟਰੋਲ ਬੰਬ ਹਮਲੇ ਕਰਵਾਏ ਸਨ। ਇਸ ਤੋਂ ਬਾਅਦ ਉਹ ਦੁਬਈ ਭੱਜ ਗਿਆ ਸੀ।
ਬਟਾਲਾ ਪੁਲਿਸ ਨੇ ਉਸ ਖ਼ਿਲਾਫ਼ ਰੈਡ ਕਾਰਨਰ ਨੋਟਿਸ ਜਾਰੀ ਕੀਤਾ ਸੀ। ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਚਾਰ ਮੈਂਬਰੀ ਖ਼ਾਸ ਟੀਮ ਨੇ ਕਾਰਵਾਈ ਕਰਕੇ ਉਸਨੂੰ ਡਿਪੋਰਟ ਕਰਵਾ ਕੇ ਬਟਾਲਾ ਪਹੁੰਚਾਇਆ।
ਹੁਣ ਉਸਦੇ ਖ਼ਿਲਾਫ਼ ਧਾਰਾਵਾਂ 307, 436, 427, 506, 148, 149 ਅਤੇ ਅੱਤਵਾਦ ਵਿਰੋਧੀ ਕਾਨੂੰਨ ਤਹਿਤ ਮੁਕੱਦਮਾ ਦਰਜ ਹੋ ਗਿਆ ਹੈ। ਪੁਲਿਸ ਨੇ ਉਸਦਾ ਰਿਮਾਂਡ ਹਾਸਲ ਕਰ ਲਿਆ ਹੈ ਅਤੇ ਪੁੱਛਗਿੱਛ ਜਾਰੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
Доступные форматы для скачивания:
Скачать видео mp4
-
Информация по загрузке: