Популярное

Музыка Кино и Анимация Автомобили Животные Спорт Путешествия Игры Юмор

Интересные видео

2025 Сериалы Трейлеры Новости Как сделать Видеоуроки Diy своими руками

Топ запросов

смотреть а4 schoolboy runaway турецкий сериал смотреть мультфильмы эдисон
dTub
Скачать

2065 - ਜਉ ਗੁਰਦੇਉ ਤ ਮਿਲੈ ਮੁਰਾਰਿ ॥ (Shabad Vichar) :- Veer Gurdev Singh Ji Jammu

Автор: Sikh Missionary College, Lud- Gurmat Class USA

Загружено: 2025-12-27

Просмотров: 39

Описание:

ਘਰੁ ੨ ॥ ਜਉ ਗੁਰਦੇਉ ਤ ਮਿਲੈ ਮੁਰਾਰਿ ॥ ਜਉ ਗੁਰਦੇਉ ਤ ਉਤਰੈ ਪਾਰਿ ॥
ਜਉ ਗੁਰਦੇਉ ਤ ਬੈਕੁੰਠ ਤਰੈ ॥ ਜਉ ਗੁਰਦੇਉ ਤ ਜੀਵਤ ਮਰੈ ॥੧॥
ਸਤਿ ਸਤਿ ਸਤਿ ਸਤਿ ਸਤਿ ਗੁਰਦੇਵ ॥ ਝੂਠੁ ਝੂਠੁ ਝੂਠੁ ਝੂਠੁ ਆਨ ਸਭ ਸੇਵ ॥੧॥ ਰਹਾਉ ॥ ਜਉ ਗੁਰਦੇਉ ਤ ਨਾਮੁ ਦ੍ਰਿੜਾਵੈ ॥ ਜਉ ਗੁਰਦੇਉ ਨ ਦਹ ਦਿਸ ਧਾਵੈ ॥
ਜਉ ਗੁਰਦੇਉ ਪੰਚ ਤੇ ਦੂਰਿ ॥ ਜਉ ਗੁਰਦੇਉ ਨ ਮਰਿਬੋ ਝੂਰਿ ॥੨॥
ਜਉ ਗੁਰਦੇਉ ਤ ਅੰਮ੍ਰਿਤ ਬਾਨੀ ॥ ਜਉ ਗੁਰਦੇਉ ਤ ਅਕਥ ਕਹਾਨੀ ॥

ਜਉ ਗੁਰਦੇਉ ਤ ਅੰਮ੍ਰਿਤ ਦੇਹ ॥ ਜਉ ਗੁਰਦੇਉ ਨਾਮੁ ਜਪਿ ਲੇਹਿ ॥੩॥
ਜਉ ਗੁਰਦੇਉ ਭਵਨ ਤ੍ਰੈ ਸੂਝੈ ॥ ਜਉ ਗੁਰਦੇਉ ਊਚ ਪਦ ਬੂਝੈ ॥
ਜਉ ਗੁਰਦੇਉ ਤ ਸੀਸੁ ਅਕਾਸਿ ॥ ਜਉ ਗੁਰਦੇਉ ਸਦਾ ਸਾਬਾਸਿ ॥੪॥
ਜਉ ਗੁਰਦੇਉ ਸਦਾ ਬੈਰਾਗੀ ॥ ਜਉ ਗੁਰਦੇਉ ਪਰ ਨਿੰਦਾ ਤਿਆਗੀ ॥
ਜਉ ਗੁਰਦੇਉ ਬੁਰਾ ਭਲਾ ਏਕ ॥ ਜਉ ਗੁਰਦੇਉ ਲਿਲਾਟਹਿ ਲੇਖ ॥੫॥
ਜਉ ਗੁਰਦੇਉ ਕੰਧੁ ਨਹੀ ਹਿਰੈ ॥ ਜਉ ਗੁਰਦੇਉ ਦੇਹੁਰਾ ਫਿਰੈ ॥
ਜਉ ਗੁਰਦੇਉ ਤ ਛਾਪਰਿ ਛਾਈ ॥ ਜਉ ਗੁਰਦੇਉ ਸਿਹਜ ਨਿਕਸਾਈ ॥੬॥
ਜਉ ਗੁਰਦੇਉ ਤ ਅਠਸਠਿ ਨਾਇਆ ॥ ਜਉ ਗੁਰਦੇਉ ਤਨਿ ਚਕ੍ਰ ਲਗਾਇਆ ॥
ਜਉ ਗੁਰਦੇਉ ਤ ਦੁਆਦਸ ਸੇਵਾ ॥ ਜਉ ਗੁਰਦੇਉ ਸਭੈ ਬਿਖੁ ਮੇਵਾ ॥੭॥
ਜਉ ਗੁਰਦੇਉ ਤ ਸੰਸਾ ਟੂਟੈ ॥ ਜਉ ਗੁਰਦੇਉ ਤ ਜਮ ਤੇ ਛੂਟੈ ॥
ਜਉ ਗੁਰਦੇਉ ਤ ਭਉਜਲ ਤਰੈ ॥ ਜਉ ਗੁਰਦੇਉ ਤ ਜਨਮਿ ਨ ਮਰੈ ॥੮॥
ਜਉ ਗੁਰਦੇਉ ਅਠਦਸ ਬਿਉਹਾਰ ॥ ਜਉ ਗੁਰਦੇਉ ਅਠਾਰਹ ਭਾਰ ॥
ਬਿਨੁ ਗੁਰਦੇਉ ਅਵਰ ਨਹੀ ਜਾਈ ॥ ਨਾਮਦੇਉ ਗੁਰ ਕੀ ਸਰਣਾਈ ॥੯॥੧॥੨॥੧੧॥ {ਪੰਨਾ 1166-1167}

ਪਦ ਅਰਥ: ਸਤਿ = ਸਦਾ-ਥਿਰ ਰਹਿਣ ਵਾਲੀ। ਗੁਰਦੇਵ = ਗੁਰੂ (ਦੀ ਸੇਵਾ) । ਆਨ = ਹੋਰ।1। ਰਹਾਉ।

ਦਹਦਿਸ = ਦਸੀਂ ਪਾਸੀਂ। ਪੰਚ = ਕਾਮਾਦਿਕ।2।

ਅਕਥ = ਉਸ ਪ੍ਰਭੂ ਦੀ ਜੋ ਬਿਆਨ ਨਹੀਂ ਹੋ ਸਕਦਾ। ਅੰਮ੍ਰਿਤ = ਪਵਿੱਤਰ। ਦੇਹ = ਸਰੀਰ।3।

ਸੀਸੁ = ਸਿਰ, ਦਿਮਾਗ਼, ਮਨ। ਅਕਾਸਿ = ਅਕਾਸ਼ ਵਿਚ, ਉੱਚੇ ਟਿਕਾਣੇ ਤੇ, ਪ੍ਰਭੂ-ਚਰਨਾਂ ਵਿਚ।4।

ਲਿਲਾਟਹਿ = ਮੱਥੇ ਉੱਤੇ।5।

ਕੰਧੁ = ਸਰੀਰ। ਨ ਹਿਰੈ = (ਕਾਮਾਦਿਕ ਕੋਈ ਭੀ) ਚੁਰਾਂਦਾ ਨਹੀਂ। ਛਾਪਰਿ = ਛੱਪਰੀ, ਛੰਨ, ਕੁੱਲੀ, ਘਰ। ਸਿਹਜ = ਮੰਜਾ, ਪਲੰਘ। ਨਿਕਸਾਈ = ਕੱਢ ਦਿੱਤੀ (ਨੋਟ: ਬਾਦਸ਼ਾਹ ਨੇ ਜੋ ਮੰਜਾ ਨਾਮਦੇਵ ਨੂੰ ਦਿੱਤਾ ਸੀ, ਉਹ ਉਸ ਨੇ ਦਰਿਆ ਵਿਚ ਸੁੱਟ ਦਿੱਤਾ। ਸ਼ਾਹ ਨੂੰ ਪਤਾ ਲੱਗਾ, ਉਸ ਨੇ ਕਿਹਾ ਕਿ ਵਾਪਸ ਕਰੋ। ਨਾਮਦੇਵ ਨੇ ਮੁੜ ਦਰਿਆ ਵਿਚੋਂ ਕੱਢ ਦਿੱਤਾ) ।6।

ਅਠਸਠਿ = ਅਠਾਹਠ ਤੀਰਥ। ਤਨਿ = ਸਰੀਰ ਉੱਤੇ। ਦੁਆਦਸ ਸੇਵਾ = ਬਾਰਾਂ ਸਿਵ-ਲਿੰਗਾਂ ਦੀ ਪੂਜਾ।7।

ਅਠ ਦਸ = ਅਠਾਰਾਂ (ਸਿੰਮ੍ਰਿਤੀਆਂ ਦਾ ਦੱਸਿਆ ਹੋਇਆ) । ਅਠਾਰਹ ਭਾਰ = ਸਾਰੀ ਬਨਸਪਤੀ (ਦੇ ਪੱਤਰ, ਫੁੱਲ ਆਦਿਕ ਪੂਜਾ ਲਈ ਭੇਟ) । ਜਾਈ = ਥਾਂ।9।

ਅਰਥ: ਹੋਰ ਸਭ (ਦੇਵਤਿਆਂ ਦੀ) ਸੇਵਾ-ਪੂਜਾ ਵਿਅਰਥ ਹੈ, ਵਿਅਰਥ ਹੈ, ਵਿਅਰਥ ਹੈ। ਇਹ ਯਕੀਨ ਜਾਣੋ ਕਿ ਗੁਰੂ ਦੀ ਸੇਵਾ ਹੀ ਸਦਾ-ਥਿਰ ਰਹਿਣ ਵਾਲਾ ਉੱਦਮ ਹੈ।1। ਰਹਾਉ।

ਜੇ ਗੁਰੂ ਮਿਲ ਪਏ ਤਾਂ ਰੱਬ ਮਿਲ ਪੈਂਦਾ ਹੈ, (ਸੰਸਾਰ-ਸਮੁੰਦਰ ਤੋਂ ਮਨੁੱਖ) ਪਾਰ ਲੰਘ ਜਾਂਦਾ ਹੈ, (ਇੱਥੋਂ) ਤਰ ਕੇ ਬੈਕੁੰਠ ਵਿਚ ਜਾ ਅੱਪੜਦਾ ਹੈ, (ਦੁਨੀਆ ਵਿਚ) ਰਹਿੰਦੇ ਹੋਇਆਂ (ਵਿਕਾਰਾਂ ਵਲੋਂ ਉਸ ਦਾ ਮਨ) ਮਰਿਆ ਰਹਿੰਦਾ ਹੈ।1।

ਜੇ ਗੁਰੂ ਮਿਲ ਪਏ ਤਾਂ ਉਹ ਨਾਮ ਜਪਣ ਦਾ ਸੁਭਾਉ ਪਕਾ ਦੇਂਦਾ ਹੈ, (ਫਿਰ ਮਨ) ਦਸੀਂ ਪਾਸੀਂ ਦੌੜਦਾ ਨਹੀਂ, ਪੰਜ ਕਾਮਾਦਿਕਾਂ ਤੋਂ ਬਚਿਆ ਰਹਿੰਦਾ ਹੈ, (ਚਿੰਤਾ ਫ਼ਿਕਰਾਂ ਵਿਚ) ਝੁਰ ਝੁਰ ਕੇ ਨਹੀਂ ਖਪਦਾ।2।

ਜੇ ਗੁਰੂ ਮਿਲ ਪਏ ਤਾਂ ਮਨੁੱਖ ਦੇ ਬੋਲ ਮਿੱਠੇ ਹੋ ਜਾਂਦੇ ਹਨ, ਅਕੱਥ ਪ੍ਰਭੂ ਦੀਆਂ ਗੱਲਾਂ ਕਰਨ ਲੱਗ ਪੈਂਦਾ ਹੈ, ਸਰੀਰ ਪਵਿੱਤਰ ਰਹਿੰਦਾ ਹੈ, (ਕਿਉਂਕਿ ਫਿਰ ਇਹ ਸਦਾ) ਨਾਮ ਜਪਦਾ ਹੈ।3।

ਜੇ ਗੁਰੂ ਮਿਲ ਪਏ ਤਾਂ ਮਨੁੱਖ ਨੂੰ ਤਿੰਨਾਂ ਭਵਨਾਂ ਦੀ ਸੂਝ ਹੋ ਜਾਂਦੀ ਹੈ (ਭਾਵ, ਇਹ ਸਮਝ ਆ ਜਾਂਦੀ ਹੈ ਕਿ ਪ੍ਰਭੂ ਤਿੰਨਾਂ ਭਵਨਾਂ ਵਿਚ ਹੀ ਮੌਜੂਦ ਹੈ) , ਉੱਚੀ ਆਤਮਕ ਅਵਸਥਾ ਨਾਲ ਜਾਣ-ਪਛਾਣ ਹੋ ਜਾਂਦੀ ਹੈ, ਮਨ ਪ੍ਰਭੂ-ਚਰਨਾਂ ਵਿਚ ਟਿਕਿਆ ਰਹਿੰਦਾ ਹੈ (ਹਰ ਥਾਂ ਤੋਂ) ਸਦਾ ਸੋਭਾ ਮਿਲਦੀ ਹੈ।4।

ਜੇ ਗੁਰੂ ਮਿਲ ਪਏ ਤਾਂ ਮਨੁੱਖ (ਦੁਨੀਆ ਵਿਚ ਰਹਿੰਦਾ ਹੋਇਆ ਹੀ) ਸਦਾ ਵਿਰਕਤ ਰਹਿੰਦਾ ਹੈ, ਕਿਸੇ ਦੀ ਨਿੰਦਾ ਨਹੀਂ ਕਰਦਾ, ਚੰਗੇ ਮੰਦੇ ਸਭ ਨਾਲ ਪਿਆਰ ਕਰਦਾ ਹੈ। ਗੁਰੂ ਦੇ ਮਿਲਿਆਂ ਹੀ ਮੱਥੇ ਦੇ ਚੰਗੇ ਲੇਖ ਉੱਘੜਦੇ ਹਨ।5।

ਜੇ ਗੁਰੂ ਮਿਲ ਪਏ ਤਾਂ ਸਰੀਰ (ਵਿਕਾਰਾਂ ਵਿਚ ਪੈ ਕੇ) ਛਿੱਜਦਾ ਨਹੀਂ (ਭਾਵ, ਮਨੁੱਖ ਵਿਕਾਰਾਂ ਵਿਚ ਪ੍ਰਵਿਰਤ ਨਹੀਂ ਹੁੰਦਾ, ਤੇ ਨਾ ਹੀ ਉਸ ਦੀ ਸੱਤਿਆ ਵਿਅਰਥ ਜਾਂਦੀ ਹੈ) ; ਉੱਚੀ ਜਾਤ ਆਦਿਕ ਦੇ ਮਾਣ ਵਾਲੇ ਮਨੁੱਖ ਗੁਰੂ ਸ਼ਰਨ ਆਏ ਬੰਦੇ ਉੱਤੇ ਦਬਾਉ ਨਹੀਂ ਪਾ ਸਕਦੇ, ਜਿਵੇਂ ਕਿ ਉਹ ਦੇਹੁਰਾ ਨਾਮਦੇਵ ਵਲ ਪਰਤ ਗਿਆ ਸੀ ਜਿਸ ਵਿਚੋਂ ਉਸ ਨੂੰ ਧੱਕੇ ਪਏ ਸਨ; ਗੁਰੂ ਦੀ ਸ਼ਰਨ ਪਏ ਗ਼ਰੀਬ ਨੂੰ ਰੱਬ ਆਪ ਬਹੁੜਦਾ ਹੈ ਜਿਵੇਂ ਕਿ ਨਾਮਦੇਵ ਦੀ ਕੁੱਲੀ ਬਣੀ ਸੀ; ਰੱਬ ਆਪ ਸਹਾਈ ਹੁੰਦਾ ਹੈ ਜਿਵੇਂ ਕਿ ਬਾਦਸ਼ਾਹ ਦੇ ਡਰਾਵੇ ਦੇਣ ਤੇ ਮੰਜਾ ਦਰਿਆ ਵਿਚੋਂ ਕਢਾ ਦਿੱਤਾ।6।

ਜੇ ਗੁਰੂ ਮਿਲ ਪਏ ਤਾਂ ਅਠਾਹਠ ਤੀਰਥਾਂ ਦਾ ਇਸ਼ਨਾਨ ਹੋ ਗਿਆ (ਜਾਣੋ) , ਸਰੀਰ ਉੱਤੇ ਚੱਕਰ ਲੱਗ ਗਏ ਸਮਝੋ (ਜਿਵੇਂ ਬੈਰਾਗੀ ਦੁਆਰਕਾ ਜਾ ਕੇ ਲਾਉਂਦੇ ਹਨ) , ਬਾਰਾਂ ਹੀ ਸ਼ਿਵ-ਲਿੰਗਾਂ ਦੀ ਪੂਜਾ ਹੋ ਗਈ ਜਾਣੋ; ਉਸ ਮਨੁੱਖ ਲਈ ਸਾਰੇ ਜ਼ਹਿਰ ਭੀ ਮਿੱਠੇ ਫਲ ਬਣ ਜਾਂਦੇ ਹਨ।7।

ਜੇ ਗੁਰੂ ਮਿਲ ਪਏ ਤਾਂ ਦਿਲ ਦੇ ਸੰਸੇ ਮਿਟ ਜਾਂਦੇ ਹਨ, ਜਮਾਂ ਤੋਂ (ਹੀ) ਖ਼ਲਾਸੀ ਹੋ ਜਾਂਦੀ ਹੈ, ਸੰਸਾਰ-ਸਮੁੰਦਰ ਤੋਂ ਮਨੁੱਖ ਪਾਰ ਲੰਘ ਜਾਂਦਾ ਹੈ, ਜਨਮ ਮਰਨ ਤੋਂ ਬਚ ਜਾਂਦਾ ਹੈ।8।

ਜੇ ਗੁਰੂ ਮਿਲ ਪਏ ਤਾਂ ਅਠਾਰਾਂ ਸਿੰਮ੍ਰਿਤੀਆਂ ਦੇ ਦੱਸੇ ਕਰਮ-ਕਾਂਡ ਦੀ ਲੋੜ ਨਹੀਂ ਰਹਿ ਜਾਂਦੀ, ਸਾਰੀ ਬਨਸਪਤੀ ਹੀ (ਪ੍ਰਭੂ-ਦੇਵ ਦੀ ਨਿੱਤ ਭੇਟ ਹੁੰਦੀ ਦਿੱਸ ਪੈਂਦੀ ਹੈ) । ਸਤਿਗੁਰੂ ਤੋਂ ਬਿਨਾ ਹੋਰ ਕੋਈ ਥਾਂ ਨਹੀਂ (ਜਿੱਥੇ ਮਨੁੱਖ ਜੀਵਨ ਦਾ ਸਹੀ ਰਸਤਾ ਲੱਭ ਸਕੇ) , ਨਾਮਦੇਵ (ਹੋਰ ਸਭ ਆਸਰੇ-ਪਰਨੇ ਛੱਡ ਕੇ) ਗੁਰੂ ਦੀ ਸ਼ਰਨ ਪਿਆ ਹੈ।9।1।2।11।

ਨੋਟ: ਨਾਮਦੇਵ ਜੀ ਤਾਂ ਇੱਥੇ ਸਾਫ਼ ਕਹਿ ਰਹੇ ਹਨ ਕਿ ਹੋਰ ਦੇਵੀ ਦੇਵਤਿਆਂ ਦੀ ਪੂਜਾ ਬਿਲਕੁਲ ਵਿਅਰਥ ਹੈ, ਇਕ ਸਤਿਗੁਰੂ ਦੀ ਸ਼ਰਨ ਹੀ ਸਮਰੱਥ ਹੈ; ਪਰ ਇਹ ਅਚਰਜ ਖੇਡ ਹੈ ਕਿ ਲੋਕ ਨਾਮਦੇਵ ਜੀ ਦੇ ਆਪਣੇ ਇਹਨਾਂ ਲਫ਼ਜ਼ਾਂ ਉੱਤੇ ਇਤਬਾਰ ਕਰਨ ਦੇ ਥਾਂ ਸੁਆਰਥੀ ਲੋਕਾਂ ਦੀਆਂ ਘੜੀਆਂ ਹੋਈਆਂ ਕਹਾਣੀਆਂ ਪੜ੍ਹ ਸੁਣ ਕੇ ਇਹੀ ਰਟਨ ਲਾਈ ਜਾ ਰਹੇ ਹਨ ਕਿ ਨਾਮਦੇਵ ਨੇ ਕਿਸੇ ਬੀਠੁਲ-ਮੂਰਤੀ ਦੀ ਪੂਜਾ ਕੀਤੀ ਤੇ ਠਾਕੁਰ ਨੂੰ ਦੁੱਧ ਪਿਆਇਆ।

ਭਾਵ: ਗੁਰੂ ਦੇ ਦੱਸੇ ਹੋਏ ਰਾਹ ਉੱਤੇ ਤੁਰਨਾ ਹੀ ਜੀਵਨ ਦਾ ਸਹੀ ਰਸਤਾ ਹੈ; ਹੋਰ ਦੇਵੀ ਦੇਵਤਿਆਂ ਦੀ ਪੂਜਾ ਉੱਕਾ ਹੀ ਨਿਸਫਲ ਹੈ।

2065 - ਜਉ ਗੁਰਦੇਉ ਤ ਮਿਲੈ ਮੁਰਾਰਿ ॥ (Shabad Vichar) :- Veer Gurdev Singh Ji Jammu

Поделиться в:

Доступные форматы для скачивания:

Скачать видео mp4

  • Информация по загрузке:

Скачать аудио mp3

Похожие видео

2066 - Swal Jawaab, December 29, 2025  :-  SMC PANEL

2066 - Swal Jawaab, December 29, 2025 :- SMC PANEL

2064 - ਮਿਸ਼ਨਰੀ ਲਹਿਰ ਕੀ ਹੈ ?  ਮੈਂ ਮਿਸ਼ਨਰੀ ਕਿਉਂ ਤੇ ਕਿਵੇਂ ਬਣਿਆ :- ਡਾ  ਅਵਤਾਰ ਸਿੰਘ ਜੀ, ਯੂ ਕੇ

2064 - ਮਿਸ਼ਨਰੀ ਲਹਿਰ ਕੀ ਹੈ ? ਮੈਂ ਮਿਸ਼ਨਰੀ ਕਿਉਂ ਤੇ ਕਿਵੇਂ ਬਣਿਆ :- ਡਾ ਅਵਤਾਰ ਸਿੰਘ ਜੀ, ਯੂ ਕੇ

Nitnem panj bania | ਨਿਤਨੇਮ ਪੰਜ ਬਾਣੀਆ | Vol 261 | japji sahib | panj bania da path | @Satgurpyare

Nitnem panj bania | ਨਿਤਨੇਮ ਪੰਜ ਬਾਣੀਆ | Vol 261 | japji sahib | panj bania da path | @Satgurpyare

2049 - ਪੰਥਕ  ਢਾਡੀ ਤੇ ਲਿਖਾਰੀ -  ਗਿਆਨੀ ਸੋਹਣ ਸਿੰਘ ਜੀ ਸੀਤਲ  :- ਵਕਤਾ, ਵੀਰ ਮਨਮੋਹਨ ਸਿੰਘ ਜੀ ਪੁੰਛ

2049 - ਪੰਥਕ ਢਾਡੀ ਤੇ ਲਿਖਾਰੀ - ਗਿਆਨੀ ਸੋਹਣ ਸਿੰਘ ਜੀ ਸੀਤਲ :- ਵਕਤਾ, ਵੀਰ ਮਨਮੋਹਨ ਸਿੰਘ ਜੀ ਪੁੰਛ

ਅੰਤਰੁ ਮਲਿ ਨਿਰਮਲੁ ਨਹੀ ਕੀਨਾ ..Gurshabad vichar by Veer Satvir Singh Ji#Gec Delhi

ਅੰਤਰੁ ਮਲਿ ਨਿਰਮਲੁ ਨਹੀ ਕੀਨਾ ..Gurshabad vichar by Veer Satvir Singh Ji#Gec Delhi

Fatehgarh Sahib ਵਿੱਚ kirtan ਕਰਦੇ Ragi Singh ਨਾਲ ਵਾਪਰੀ ਅਨੋਖੀ ਘਟਨਾ - ਅਚਾਨਕ ਗੁੱਸੇ ਵਿੱਚ ਆ ਕਰ ਦਿੱਤਾ ਕੰਮ!

Fatehgarh Sahib ਵਿੱਚ kirtan ਕਰਦੇ Ragi Singh ਨਾਲ ਵਾਪਰੀ ਅਨੋਖੀ ਘਟਨਾ - ਅਚਾਨਕ ਗੁੱਸੇ ਵਿੱਚ ਆ ਕਰ ਦਿੱਤਾ ਕੰਮ!

Чем ОПАСЕН МАХ? Разбор приложения специалистом по кибер безопасности

Чем ОПАСЕН МАХ? Разбор приложения специалистом по кибер безопасности

ਦੁਨੀਆਂ ਦਾ ਸਾਰਿਆਂ ਤੋਂ ਵੱਡਾ ਲੱਕੜ ਦਾ ਬਜ਼ਾਰ || World biggest furniture Market In China 🇨🇳Sikh Traveller

ਦੁਨੀਆਂ ਦਾ ਸਾਰਿਆਂ ਤੋਂ ਵੱਡਾ ਲੱਕੜ ਦਾ ਬਜ਼ਾਰ || World biggest furniture Market In China 🇨🇳Sikh Traveller

2050 - ਗੁਰਬਾਣੀ ਵਿੱਚ ਅਰਥ ਅਲੰਕਾਰ ਦੀ ਵਰਤੋਂ :- ਭੈਣ ਤਜਿੰਦਰ ਕੌਰ ਜੀ ਦਿੱਲੀ

2050 - ਗੁਰਬਾਣੀ ਵਿੱਚ ਅਰਥ ਅਲੰਕਾਰ ਦੀ ਵਰਤੋਂ :- ਭੈਣ ਤਜਿੰਦਰ ਕੌਰ ਜੀ ਦਿੱਲੀ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਸੰਥਿਆ _ਅੰਗ 820 ਤੋਂ -824 ਸਿੱਖੋ ਘਰ ਬੈਠੇ ਗੁਰਬਾਣੀ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਸੰਥਿਆ _ਅੰਗ 820 ਤੋਂ -824 ਸਿੱਖੋ ਘਰ ਬੈਠੇ ਗੁਰਬਾਣੀ

⚡️ Поражение на условиях Путина? || Резкий разворот по сделке

⚡️ Поражение на условиях Путина? || Резкий разворот по сделке

2063 - ਸੁਲਤਾਨੁ ਪੂਛੈ ਸੁਨੁ ਬੇ ਨਾਮਾ ॥ ਦੇਖਉ ਰਾਮ ਤੁਮ੍ਹ੍ਹਾਰੇ ਕਾਮਾ ॥੧!! Part - 3 :-Veer Raja Singh, Canada

2063 - ਸੁਲਤਾਨੁ ਪੂਛੈ ਸੁਨੁ ਬੇ ਨਾਮਾ ॥ ਦੇਖਉ ਰਾਮ ਤੁਮ੍ਹ੍ਹਾਰੇ ਕਾਮਾ ॥੧!! Part - 3 :-Veer Raja Singh, Canada

2051 :  Sardar Heera Singh Ji 'Dard' -Life and Panthic Contribution :- Veer Manmohan Singh Ji Poonch

2051 : Sardar Heera Singh Ji 'Dard' -Life and Panthic Contribution :- Veer Manmohan Singh Ji Poonch

30 December 2025 ਪੋਹ 16 | Nitnem Sahib Path | Panj Bania | ਨਿੱਤਨੇਮ ਸਾਹਿਬ । ਪੰਜ ਬਾਣੀਆਂ । ਅਰਦਾਸ । ਚੌਪਈ

30 December 2025 ਪੋਹ 16 | Nitnem Sahib Path | Panj Bania | ਨਿੱਤਨੇਮ ਸਾਹਿਬ । ਪੰਜ ਬਾਣੀਆਂ । ਅਰਦਾਸ । ਚੌਪਈ

ਰੱਬ ਨੂੰ ਛੱਡ ਕੇ ਸਾਰਾ ਕੁਝ ਮਿਲਦਾ ਇਥੇ || World’s Biggest Electronic Market Huaqiangbei Shenzen China 🇨🇳

ਰੱਬ ਨੂੰ ਛੱਡ ਕੇ ਸਾਰਾ ਕੁਝ ਮਿਲਦਾ ਇਥੇ || World’s Biggest Electronic Market Huaqiangbei Shenzen China 🇨🇳

New Shabad Gurbani Kirtan 2025 Jukebox - New Shabad Kirtan - Nonstop Gurbani - Nonstop Shabad Kirtan

New Shabad Gurbani Kirtan 2025 Jukebox - New Shabad Kirtan - Nonstop Gurbani - Nonstop Shabad Kirtan

ਹੁਣ ਪਤਾ ਲੱਗਿਆ ਕੇ ਭਾਰਤ ਚੀਨ ਤੋਂ ਪਿੱਛੇ ਕਿਓ ਆ || INDIA BS CHINA SIKH TRAVELLER IN CHINA 🇨🇳 PUNJABI VLOGS

ਹੁਣ ਪਤਾ ਲੱਗਿਆ ਕੇ ਭਾਰਤ ਚੀਨ ਤੋਂ ਪਿੱਛੇ ਕਿਓ ਆ || INDIA BS CHINA SIKH TRAVELLER IN CHINA 🇨🇳 PUNJABI VLOGS

Миллиарды на ветер: Су-57 - главный авиационный миф России

Миллиарды на ветер: Су-57 - главный авиационный миф России

ਸੁਖਮਨੀ ਸਾਹਿਬ || सुखमनी साहिब || Best Sukhmani Sahib || BHAI HARCHARAN SINGH KHALSA HAZOORI RAGI

ਸੁਖਮਨੀ ਸਾਹਿਬ || सुखमनी साहिब || Best Sukhmani Sahib || BHAI HARCHARAN SINGH KHALSA HAZOORI RAGI

2061 - Swal Jawaab, December 23, 2025 :- SMC PANEL

2061 - Swal Jawaab, December 23, 2025 :- SMC PANEL

© 2025 dtub. Все права защищены.

  • Контакты
  • О нас
  • Политика конфиденциальности

Контакты для правообладателей: [email protected]