"ਦੀਵਾਨ ਟੋਡਰਮਲ ਦੀ ਹਵੇਲੀ ਲਈ ਇੱਟਾਂ ਤਾਂ ਕੀ ਲੋਕੀ ਸੋਨਾ ਦੇਣ ਲਈ ਵੀ ਤਿਆਰ "
Автор: On Camera Punjab
Загружено: 2025-12-23
Просмотров: 74
@OnCameraPunjab
"ਦੀਵਾਨ ਟੋਡਰਮਲ ਦੀ ਹਵੇਲੀ ਲਈ ਇੱਟਾਂ ਤਾਂ ਕੀ ਲੋਕੀ ਸੋਨਾ ਦੇਣ ਲਈ ਵੀ ਤਿਆਰ "
ਦੀਵਾਨ ਟੋਡਰ ਮੱਲ ਦੀ ਹਵੇਲੀ, ਜਿਸ ਨੂੰ 'ਜਹਾਜ਼ ਹਵੇਲੀ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਸਿੱਖ ਇਤਿਹਾਸ ਵਿੱਚ ਇੱਕ ਬਹੁਤ ਹੀ ਸਤਿਕਾਰਤ ਅਤੇ ਮਹੱਤਵਪੂਰਨ ਸਥਾਨ ਹੈ। ਇਹ ਫਤਹਿਗੜ੍ਹ ਸਾਹਿਬ (ਪੰਜਾਬ) ਵਿੱਚ ਸਥਿਤ ਹੈ। ਦੀਵਾਨ ਟੋਡਰ ਮੱਲ ਮੁਗਲ ਰਾਜ ਦੌਰਾਨ ਸਰਹਿੰਦ ਦੇ ਇੱਕ ਅਮੀਰ ਵਪਾਰੀ ਸਨ। ਉਨ੍ਹਾਂ ਦਾ ਨਾਂ ਇਤਿਹਾਸ ਵਿੱਚ ਉਨ੍ਹਾਂ ਦੀ ਕੁਰਬਾਨੀ ਅਤੇ ਦਲੇਰੀ ਲਈ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ ਹੈ । ਜਦੋਂ ਮੁਗਲ ਫੌਜਦਾਰ ਵਜ਼ੀਰ ਖਾਨ ਨੇ ਛੋਟੇ ਸਾਹਿਬਜ਼ਾਦਿਆਂ (ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ) ਅਤੇ ਮਾਤਾ ਗੁਜਰੀ ਜੀ ਦੇ ਸਸਕਾਰ ਲਈ ਜਗ੍ਹਾ ਦੇਣ ਤੋਂ ਮਨ੍ਹਾ ਕਰ ਦਿੱਤਾ, ਤਾਂ ਦੀਵਾਨ ਟੋਡਰ ਮੱਲ ਨੇ ਅੱਗੇ ਆ ਕੇ ਉਹ ਜਗ੍ਹਾ ਖਰੀਦੀ। ਵਜ਼ੀਰ ਖਾਨ ਦੀ ਸ਼ਰਤ ਮੁਤਾਬਕ, ਦੀਵਾਨ ਟੋਡਰ ਮੱਲ ਨੇ ਸਸਕਾਰ ਲਈ ਲੋੜੀਂਦੀ ਜ਼ਮੀਨ 'ਤੇ ਸੋਨੇ ਦੀਆਂ ਮੋਹਰਾਂ ਖੜ੍ਹੀਆਂ ਕਰਕੇ (ਵਿਛਾ ਕੇ ਨਹੀਂ) ਉਸ ਜਗ੍ਹਾ ਨੂੰ ਖਰੀਦਿਆ ਸੀ। ਇਹ ਮੰਨਿਆ ਜਾਂਦਾ ਹੈ ਕਿ ਉਸ ਸਮੇਂ ਉਨ੍ਹਾਂ ਨੇ 7800 ਸੋਨੇ ਦੀਆਂ ਮੋਹਰਾਂ ਦਿੱਤੀਆਂ ਸਨ। ਇਸ ਹਵੇਲੀ ਦੀ ਦਿੱਖ ਇੱਕ ਜਹਾਜ਼ ਵਰਗੀ ਹੋਣ ਕਰਕੇ ਇਸਨੂੰ 'ਜਹਾਜ਼ ਹਵੇਲੀ' ਕਿਹਾ ਜਾਂਦਾ ਹੈ। ਇਹ ਸਰਹਿੰਦੀ ਇੱਟਾਂ ਨਾਲ ਬਣੀ ਹੋਈ ਹੈ। ਸਮੇਂ ਦੇ ਨਾਲ ਇਹ ਹਵੇਲੀ ਕਾਫੀ ਖਸਤਾ ਹਾਲ ਹੋ ਗਈ ਸੀ, ਪਰ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਸਹਿਯੋਗ ਲਈ ਵਿਰਾਸਤੀ ਸੰਸਥਾਵਾਂ ਵੱਲੋਂ ਇਸ ਦੀ ਸੰਭਾਲ ਅਤੇ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਇਤਿਹਾਸਕ ਯਾਦਗਾਰ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਂਭਿਆ ਜਾ ਸਕੇ।
#matagujri #matagujriji #babazorawarsinghji #babafatehsinghji # todarmal #dowantodarman #charsahibzaade #sirhind #sirhindfatehgarhsahib #fatehgarhsahib #havelidiwantodarmal #sikhheritage #mughal #sikh #sikhi
Доступные форматы для скачивания:
Скачать видео mp4
-
Информация по загрузке: