Популярное

Музыка Кино и Анимация Автомобили Животные Спорт Путешествия Игры Юмор

Интересные видео

2025 Сериалы Трейлеры Новости Как сделать Видеоуроки Diy своими руками

Топ запросов

смотреть а4 schoolboy runaway турецкий сериал смотреть мультфильмы эдисон
dTub
Скачать

Sidhu ਦੇ ਜਾਣ ਮਗਰੋਂ ਮੈਂ ਆਪ ਓਹਨੂੰ ਲੁਕ ਲੁਕ ਕੇ ਰੋਂਦਾ ਦੇਖਿਆ Manjinder Makha l Bittu Chak Wala

Автор: The Punjabi News Paper

Загружено: 2024-09-27

Просмотров: 35166

Описание:

#sidhumoosewala #justice #moosapind
Bittu chak wala interview with Manjinder makha regarding his book "THE REAL REASON WHY LEGEND DIED".

Buy book from here : https://kitabhut.in/products/the-real...
.
...
SIDHU MOOSEWALA The Untold Story By (MANJINDER MAKHA)

ਸ਼ੁਭਦੀਪ (ਸਿੱਧੂ ਮੂਸੇਵਾਲੇ ) ਦੇ ਤੁਰ ਜਾਣ ਬਾਅਦ ਉਸਦੀ ਜ਼ਿੰਦਗੀ ਦੀ ਕਹਾਣੀ ਮੇਰੀ ਸੁਰਤ ,ਚ ਉਸੇ ਸਮੇਂ ਘੁੰਮਣ ਲੱਗੀ ਸੀ ਜਦੋਂ ਉਹ ਹਾਲੇ ਹਵੇਲੀ ਅੰਦਰ ਲਾਸ਼ ਬਣਿਆ ਪਿਆ ਸੀ ਤੇ ਪੈਂਦੇ ਵੈਣਾ ਵਿੱਚੋਂ ਉਹ ਸਭ ਘਟਨਾਵਾਂ ਜੋ ਮੈਂ ਉਸਦੇ ਨਾਲ ਰਹਿੰਦਿਆਂ ਅੱਖੀਂ ਵੇਖੀਆਂ,ਉਸ ਨਾਲ ਜੁੜੇ ਵਿਵਾਦਾਂ ਦੇ ਪਿੱਛੇ ਦੇ ਕਾਰਨ ਜੋ ਉਸਨੇ ਮੇਰੇ ਮੋਢੇ ਤੇ ਹੱਥ ਰੱਖ ਖੇਤ ਦੀਆਂ ਪਹੀਆਂ ਤੇ ਤੁਰਦਿਆਂ ਆਪ ਦੱਸੇ ਜਿਵੇਂ ਉਹ ਜਾਣਦਾ ਹੋਵੇ ਕਿ ਉਸਦੀ ਕਹਾਣੀ ਮੇਰੀ ਕਲਮ ਦੇ ਹਿੱਸੇ ਆਵੇਗੀ,ਉਸਦੇ ਜਾਣ ਬਾਅਦ ਲਹੂ ਨਾਲ ਲਿਬੜੇ ਵਰਕੇ ਮੇਰੇ ਖੋਪੜ ,ਚ ਇੱਕਠੇ ਹੋਣ ਲੱਗੇ , ਲਹੂ ਨਾਲ ਭਿੱਜੇ ਇਹ ਸਫ਼ੇ ਮੈਨੂੰ ਹੀ ਇੱਕਠੇ ਕਰਨੇ ਪੈਣੇ ਸਨ ਕਿਉਂਕਿ ਮੈਂ ਉਸਦੀ ਛੋਟੀ ਜ਼ਿੰਦਗੀ ਦੀ ਕਹਾਣੀ ਦਾ ਸੂਤਰਧਾਰ ਸਾਂ ਹਾਂ ਬੇਸ਼ਕ ਉਸਦੇ ਨਾਲ ਹੋਰ ਬਹੁਤ ਲੋਕ ਜੁੜੇ ਸਨ ਪਰ ਜਿਸ ਤਰ੍ਹਾਂ ਮੈਂ ਸਭ ਵੇਖ ਰਿਹਾ ਸਾਂ ਇਹ ਸਭ ਕੁੱਝ ਕੁਦਰਤੀ ਸੀ ਪਰ ਇਹ ਐਨਾ ਸੌਖਾ ਨਹੀਂ ਸੀ ਕਿ ਮੈਂ ਉਸਦੀ ਕਹਾਣੀ ਨਾਲ ਇਨਸਾਫ ਕਰ ਸਕਾਂ । ਉਹ ਪੰਜਾਬੀ ਸੰਗੀਤ ਦੇ ਇਤਿਹਾਸ ਦਾ ਵੱਡਾ ਮਨੁੱਖ ਹੋਇਆ ਹੈ । ਉਹ ਦੁਨੀਆਂ ਦਾ ਸਭ ਤੋਂ ਮਸ਼ਹੂਰ ਪੰਜਾਬੀ ਜਿਸਦੇ ਕਤਲ ਤੋਂ ਬਾਅਦ ਉਸਦੀ ਅਪਰੋਚ ਦਾ ਪਤਾ ਚੱਲਿਆ। ਉਸਦੇ ਕਤਲ ਦੇ ਕਾਰਨਾ ਬਾਰੇ ਹਰ ਕੋਈ ਜਾਨਣਾ ਚਾਹੁੰਦਾ ਹੈ। ਉਹ ਸਭ ਘਟਨਾਵਾਂ, ਕਿੱਸੇ ਲਿਖਣ ਤੋਂ ਪਹਿਲਾਂ ਮੈਨੂੰ ਹਜ਼ਾਰਾਂ ਵਾਰ ਸੋਚਣਾ ਪਿਆ ਹੈ ਕਿਉਂਕਿ ਅੱਜ ਦੇ ਯੁੱਗ ਵਿੱਚ ਸੱਚ ਲਿਖਣ ਦੀ ਕੀਮਤ ਅਦਾ ਕਰਨੀ ਪੈਂਦੀ ਹੈ ਤੇ ਮੈਂ ਇਹ ਕਿਤਾਬ ਲਿਖਣ ਸਮੇਂ ਹਰ ਰੋਜ਼ ਉਸ ਡਰ ਵਿੱਚੋਂ ਗੁਜ਼ਰਿਆ ਹਾਂ ਜਿਸਦੇ ਨਤੀਜੇ ਮੇਰੇ ਲਈ ਕਿਵੇਂ ਦੇ ਹੋ ਸਕਦੇ ਹਨ ਇਹ ਸੋਚਕੇ ਵੀ ਡਰ ਲੱਗਦਾ ਹੈ। ਮੇਰੇ ਬਹੁਤ ਸਾਰੇ ਕਰੀਬੀਆਂ ਨੇ ਇਹ ਕੰਮ ਕਰਨ ਤੋਂ ਮਨਾ ਵੀ ਕੀਤਾ ਸੀ ਤੇ ਦੋਵੇਂ ਪਾਸੇ ਦੇ ਲੋਕਾਂ ਨੇ ਧਮਕੀਆਂ ਵੀ ਦਿੱਤੀਆਂ ਕਿ ਜੇਕਰ ਇਹ ਕਿਤਾਬ ਕੀਤੀ ਤਾਂ ਸਿੱਟੇ ਭੈੜੇ ਹੋਣਗੇ।ਉਹ ਲੋਕ ਸਿੱਧੂ ਤੇ ਪੱਖੀ ਤੇ ਵਿਰੋਧੀ ਹਨ ਤੇ ਵਿੱਚਕਾਰ ਮਨਜਿੰਦਰ ਮਾਖਾ ਸਿੱਧੂ ਦੇ ਲਹੂ ਨੂੰ ਸਿਆਹੀ ਬਣਾ " The real reason why legend died " ਲਿਖ ਰਿਹਾ ਸੀ । ਮੈਨੂੰ ਇੱਕ ਲੇਖਕ ਦਾ ਧਰਮ ਨਿਭਾਉਣਾ ਹੀ ਪੈਣਾ ਸੀ। ਮੈਨੂੰ ਸੱਚ ਲਿਖਣਾ ਹੀ ਪੈਣਾ ਸੀ। ਇਹ ਮੈਨੂੰ ਹੀ ਤਹਿ ਕਰਨਾ ਪੈਣਾ ਸੀ ਕਿ ਮੈਂ ਡਰਪੋਕ ਲੋਕਾਂ ਦੀ ਕਤਾਰ ਵਿੱਚ ਖੜਾ ਹੋਵਾਂ ਜਾ ਫਿਰ ਨਿਡਰ ਲੋਕਾਂ ਦਾ ਹਾਣੀ ਬਣਾ, ਮੈਂ ਤਮਾਮ ਉਮਰ ਡਰ ਦੇ ਮਾਰੇ ਇਹ ਕੰਮ ਨਾ ਕਰਨ ਦਾ ਸ਼ਿਕਵਾ ਨਹੀਂ ਸੀ ਝੱਲ ਸਕਦਾ। ਸੋ ਪੂਰੇ ਦੋ ਸਾਲ ਤੇ ਤਿੰਨ ਮਹੀਨੇ ਦੇ ਖੋਜ਼ ਕਾਰਜ ਤੋਂ ਬਾਅਦ ਇਹ ਕਿਤਾਬ ਮੁਕੰਮਲ ਹੈ ਤੇ ਸਿੱਧੂ ਨੂੰ ਪਿਆਰ ਕਰਨ ਵਾਲੇ ਜਾ ਉਸਦਾ ਵਿਰੋਧ ਕਰਨ ਵਾਲਿਆਂ ਦੇ ਹੱਥਾਂ ਵਿੱਚ ਹੈ ਤਾਂ ਜੋ ਉਹ ਪੜ੍ਹ ਸਕਣ ਹਰ ਕਹਾਣੀ ਦੇ ਪਿੱਛੇ ਦੀ ਕਹਾਣੀ ਜਿਸ ਬਾਰੇ ਉਹ ਜਾਨਣਾ ਚਾਹੁੰਦੇ ਹਨ । 

                  ਮੈਂ ਉਮੀਦ ਕਰਦਾ ਹਾਂ ਕਿ ਮੇਰੀ ਇਸ ਪੁਸਤਕ ਦੀ ਅਲੋਚਨਾ ਸਾਰਥਕ ਹੋਵੇਗੀ ਤੇ ਤੱਥਾਂ ਦੇ ਅਧਾਰ ਤੇ ਹੋਵੇਗੀ। ਮੈਂ ਸਭ ਤਰ੍ਹਾਂ ਦਾ ਵਿਰੋਧ ਤੇ ਪਿਆਰ ਝੱਲਣ ਲਈ ਤਿਆਰ ਹਾਂ । ਮੇਰਾ ਵਿਰੋਧ ਸੁਭਾਵਿਕ ਜਿਹੀ ਗੱਲ ਹੈ ਕਿਉਂਕਿ ਸੱਚ ਬਰਦਾਸ਼ਤ ਕਰਨਾ ਔਖਾ ਹੁੰਦਾ ਹੈ। ਇੱਥੇ ਇੱਕ ਗੱਲ ਹੋਰ ਕਰਨੀ ਬਣਦੀ ਹੈ ਕਿ ਇਹ ਕਿਤਾਬ ਮੈਂ ਪੈਸਾ ਜਾਂ ਮਸ਼ਹੂਰ ਹੋਣ ਲਈ ਨਹੀਂ ਕੀਤੀ ਜੇਕਰ ਪੈਸੇ ਲਈ ਕਰਨੀ ਹੁੰਦੀ ਤਾਂ ਸਿੱਧੂ ਦੇ ਤੁਰ ਜਾਣ ਤੋਂ ਦੋ ਮਹੀਨੇ ਬਾਅਦ ਹੀ ਕਿਤਾਬ ਕਰਦਾ ਜਿਵੇਂ ਕਿ ਬਹੁਤ ਸਾਰੀਆਂ ਕਿਤਾਬਾਂ ਆਈਆਂ ਹਨ ਇਹ ਕਿਤਾਬ ਸ਼ੋਸ਼ਲ ਮੀਡੀਆ ਵਿੱਚੋਂ ਨਹੀਂ ਨਿਕਲੀ ਇਸ ਅੰਦਰ ਉਹ ਸਭ ਕੁੱਝ ਹੈ ਜੋ ਮੈਂ ਸਿੱਧੂ ਦੇ ਨਾਲ ਰਹਿੰਦਿਆਂ ਵੇਖਿਆ ਤੇ ਹੰਢਾਇਆ ਹੈ । ਇਹ ਮੇਰੀ ਨਿੱਜੀ ਖਿਆਲ ਨਹੀਂ ਇਹ ਸੱਚ ਹੈ । ਸੋ ਕਿਤਾਬ ਪੜ੍ਹਨ ਤੋਂ ਬਾਅਦ ਹੀ ਟੀਕਾ ਟਿੱਪਣੀ ਕਰਨੀ ਬਾਕੀ ਸਮਾਂ ਸਮਰੱਥ ਹੈ ਜੇਕਰ ਮੇਰੇ ਦੁਆਰਾ ਕੀਤਾ ਗਿਆ ਕੰਮ ਤੱਥਾਂ ਦੇ ਅਧਾਰ ਤੇ ਹੋਇਆ ਤਾਂ ਇਹ ਪਾਠਕਾਂ ਵਿੱਚ ਬਣੀ ਰਹੇਗੀ ਨਹੀਂ ਸਮਾਂ ਪੈਕੇ ਆਪਣੇ ਆਪ ਕਿਤਾਬਾਂ ਦੀਆਂ ਸਟਾਲਾਂ ਤੋਂ ਗਾਇਬ ਹੋ ਜਾਵੇਗੀ । ਫਿਲਹਾਲ ਮੇਰੇ ਲਈ ਖੁਸ਼ੀ ਦੇ ਨਾਲ- ਨਾਲ ਇਹ ਬਹੁਤ ਮਾਨਸਿਕ ਤਣਾਅ ਦਾ ਸਮਾਂ ਹੈ ਪਰ ਲਾਲ ਸਿੰਘ ਦਿਲ ਜਿਵੇਂ ਕਹਿੰਦਾ ਹੈ 

"ਜੋ ਲੜਨਾ ਨਹੀਂ ਜਾਣਦੇ 

ਜੋ ਲੜਨਾ ਨਹੀਂ ਚਾਹੁੰਦੇ 

ਉਹ ਗੁਲਾਮ ਬਣਾ ਲਏ ਜਾਂਦੇ ਹਨ "

                       ਤੁਹਾਡੇ ਹੱਥਾਂ ਵਿੱਚ ਇਹ ਕਿਤਾਬ ਦਿੰਦਿਆਂ ਮਾਣ ਮਹਿਸੂਸ ਕਰ ਰਿਹਾ ਹਾਂ ਤੇ ਉਮੀਦ ਕਰਦਾ ਹਾਂ ਤੁਸੀਂ ਸਭ ਮੇਰਾ ਸਾਥ ਦਿਉਂਗੇ । 

                               ਮਨਜਿੰਦਰ ਮਾਖਾ✍️

     ਕਿਤਾਬ ਮੰਗਵਾਉਣ ਲਈ ਸੰਪਰਕ ਨੰਬਰ -98720 23812

                       +91 95920 36136
#Sidhumoosewala
#viralvideo
#justiceforsidhumoosewala

Sidhu ਦੇ ਜਾਣ ਮਗਰੋਂ ਮੈਂ ਆਪ ਓਹਨੂੰ ਲੁਕ  ਲੁਕ ਕੇ ਰੋਂਦਾ ਦੇਖਿਆ Manjinder Makha l Bittu Chak Wala

Поделиться в:

Доступные форматы для скачивания:

Скачать видео mp4

  • Информация по загрузке:

Скачать аудио mp3

Похожие видео

Sidhu Moosewala ਦੀ Biography ਲਿਖਣ ਵਾਲੇ ਉਹਦੇ ਯਾਰ Manjinder Makha ਨਾਲ ਗੱਲਬਾਤ @SaarbyHarmeetSingh

Sidhu Moosewala ਦੀ Biography ਲਿਖਣ ਵਾਲੇ ਉਹਦੇ ਯਾਰ Manjinder Makha ਨਾਲ ਗੱਲਬਾਤ @SaarbyHarmeetSingh

ਅੱਜ ਦੀ ਘੜੀ ਤਾਂ Sidhu Moose Wala ਹੀ ਚੱਲਦਾ Varinder Aulakh l Bittu Chak Wala l Chamkila l Didar Sandhu

ਅੱਜ ਦੀ ਘੜੀ ਤਾਂ Sidhu Moose Wala ਹੀ ਚੱਲਦਾ Varinder Aulakh l Bittu Chak Wala l Chamkila l Didar Sandhu

Dharmendra ਨੇ ਆਪਣੇ ਜਿਗਰੀ ਯਾਰ ਨੂੰ Police ਤੋਂ ਕਿਵੇਂ ਬਚਾਇਆ ? ਪਹਿਲੀ ਵਾਰ ਅਣਸੁਣਿਆ ਦਿਲਚਸਪ ਕਿੱਸਾ

Dharmendra ਨੇ ਆਪਣੇ ਜਿਗਰੀ ਯਾਰ ਨੂੰ Police ਤੋਂ ਕਿਵੇਂ ਬਚਾਇਆ ? ਪਹਿਲੀ ਵਾਰ ਅਣਸੁਣਿਆ ਦਿਲਚਸਪ ਕਿੱਸਾ

Big News of Punjab । ਸਵੇਰ ਦੀਆਂ ਵੱਡੀਆਂ ਖ਼ਬਰਾਂ । Punjabi News Bulletin । 28 Nov, 2025 । THE KHALAS TV

Big News of Punjab । ਸਵੇਰ ਦੀਆਂ ਵੱਡੀਆਂ ਖ਼ਬਰਾਂ । Punjabi News Bulletin । 28 Nov, 2025 । THE KHALAS TV

ਲੱਖੇ ਦੇ ਘਰ ਤੇ ਤਾਰਾਂ ਦੇਖ ਕੇ ਡਰ ਗਿਆ ਕਿ ਪਤਾ ਨੀਂ ਗੋਲੀ ਕਿੱਧਰੋਂ ਆਜੇ Jagdeep Randhawa ll Bittu Chak Wala

ਲੱਖੇ ਦੇ ਘਰ ਤੇ ਤਾਰਾਂ ਦੇਖ ਕੇ ਡਰ ਗਿਆ ਕਿ ਪਤਾ ਨੀਂ ਗੋਲੀ ਕਿੱਧਰੋਂ ਆਜੇ Jagdeep Randhawa ll Bittu Chak Wala

ਕਾਤਿਲਾਂ ਨੂੰ ਸਜ਼ਾ ਮਗਰੋਂ Vicky Middukhera ਦੇ ਭਰਾ ਦੇ ਵੱਡੇ ਖੁਲਾਸੇ, ਅਸੀਂ ਓਦੋਂ ਤਿੰਨੇ ਸ਼ੂਟਰ ਮਾਰ ਦੇਣੇ ਸੀ, ਬੱਸ

ਕਾਤਿਲਾਂ ਨੂੰ ਸਜ਼ਾ ਮਗਰੋਂ Vicky Middukhera ਦੇ ਭਰਾ ਦੇ ਵੱਡੇ ਖੁਲਾਸੇ, ਅਸੀਂ ਓਦੋਂ ਤਿੰਨੇ ਸ਼ੂਟਰ ਮਾਰ ਦੇਣੇ ਸੀ, ਬੱਸ

Untold Stories of Sidhu Moosewala: Insights from @AvreetSidhu  | Weapons & Drugs in Punjabi Music

Untold Stories of Sidhu Moosewala: Insights from @AvreetSidhu | Weapons & Drugs in Punjabi Music

Moosewale ਦੀ ਕਿਤਾਬ ਨੇ ਨੰਗਾ ਕਰਤਾ ਝੂਠ? ਮਾਸੀ ਕੋਲ ਜਾ ਕੇ ਮੂਸੇਵਾਲੇ ਨੇ ਪਿਸਟਲ ਪਰੇ ਸੁੱਟ ਦਿੱਤਾ

Moosewale ਦੀ ਕਿਤਾਬ ਨੇ ਨੰਗਾ ਕਰਤਾ ਝੂਠ? ਮਾਸੀ ਕੋਲ ਜਾ ਕੇ ਮੂਸੇਵਾਲੇ ਨੇ ਪਿਸਟਲ ਪਰੇ ਸੁੱਟ ਦਿੱਤਾ

Khabar Di Khabar (2360) || BJP ਵੱਲੋਂ ਨਵਾਂ ਧਮਾਕਾ , ਅੰਮ੍ਰਿਤਪਾਲ ਨੂੰ ਕਿਹੜੀ ਗੱਲੋਂ ਨਹੀਂ ਦਿੱਤੀ ਪੈਰੋਲ

Khabar Di Khabar (2360) || BJP ਵੱਲੋਂ ਨਵਾਂ ਧਮਾਕਾ , ਅੰਮ੍ਰਿਤਪਾਲ ਨੂੰ ਕਿਹੜੀ ਗੱਲੋਂ ਨਹੀਂ ਦਿੱਤੀ ਪੈਰੋਲ

ਮੂਸੇਵਾਲੇ ਦੀਆਂ ਕਿਹੜੀਆਂ ਗੱਲਾਂ ਤੋਂ ਖਿੱਝਦਾ ਸੀ ਇਹ ਦੋਸਤ ? Sunny Malton ਨਾਲ ਕਿਉਂ ਵਿਗੜੀ? Exclusive interview

ਮੂਸੇਵਾਲੇ ਦੀਆਂ ਕਿਹੜੀਆਂ ਗੱਲਾਂ ਤੋਂ ਖਿੱਝਦਾ ਸੀ ਇਹ ਦੋਸਤ ? Sunny Malton ਨਾਲ ਕਿਉਂ ਵਿਗੜੀ? Exclusive interview

Show with Manjinder Makha | Sidhu Moosewala | EP 222 | Talk with Rattan

Show with Manjinder Makha | Sidhu Moosewala | EP 222 | Talk with Rattan

Sidhu Moosewala ਆਪਣੀਆਂ ਤਿੰਨ ਮਾਸ਼ੂਕਾਂ ਨੂੰ ਸਭ ਤੋਂ ਵੱਧ ਪਿਆਰ ਕਰਦਾ ਸੀ।ਮੂਸੇਵਾਲੇ ਤੇ ਲਿਖੀ ਕਿਤਾਬ ਨੇ ਖੋਲ੍ਹੇ

Sidhu Moosewala ਆਪਣੀਆਂ ਤਿੰਨ ਮਾਸ਼ੂਕਾਂ ਨੂੰ ਸਭ ਤੋਂ ਵੱਧ ਪਿਆਰ ਕਰਦਾ ਸੀ।ਮੂਸੇਵਾਲੇ ਤੇ ਲਿਖੀ ਕਿਤਾਬ ਨੇ ਖੋਲ੍ਹੇ

Gill Raunta ਪਾਕਿਸਤਾਨ ਕਿਉ ਗਿਆ ਸੀ? Sidhu Moose wala ਦੇ ਲੱਗਣੇ ਸੀ Shows | VISA STORY| Aman Aujla

Gill Raunta ਪਾਕਿਸਤਾਨ ਕਿਉ ਗਿਆ ਸੀ? Sidhu Moose wala ਦੇ ਲੱਗਣੇ ਸੀ Shows | VISA STORY| Aman Aujla

Interview With Sargi Maan ll Bittu Chak Wala ll Daily Awaz

Interview With Sargi Maan ll Bittu Chak Wala ll Daily Awaz

Sidhu Moose Wala ਦੇ ਜਿਗਰੀ ਯਾਰ ਦਾ Exclusive Interview,

Sidhu Moose Wala ਦੇ ਜਿਗਰੀ ਯਾਰ ਦਾ Exclusive Interview, "ਜੇ ਸਿੱਧੂ ਚੋਣਾਂ ਜਿੱਤ ਜਾਂਦਾ...."

ਗੇਲਾ ਜੱਟ ਇੱਕ ਵਾਰ ਫਿਰ ਆਗਿਆ | Exclusive with Gella Jatt & Friend | PuranaKhund | Gurpreet Bal | Kudrat

ਗੇਲਾ ਜੱਟ ਇੱਕ ਵਾਰ ਫਿਰ ਆਗਿਆ | Exclusive with Gella Jatt & Friend | PuranaKhund | Gurpreet Bal | Kudrat

ਮਜੀਠੀਆ ਬਾਅਦ ਸੁਖਬੀਰ ਦਾ ਮਾਨ ਨਾਲ਼ ਪਿਆ ਪੇਚਾ ! (1989) THE BENIPAL SHOW

ਮਜੀਠੀਆ ਬਾਅਦ ਸੁਖਬੀਰ ਦਾ ਮਾਨ ਨਾਲ਼ ਪਿਆ ਪੇਚਾ ! (1989) THE BENIPAL SHOW

Gangster ਸਿੰਗਰਾਂ ਤੋਂ ਕਿਵੇਂ ਮੰਗਦੇ ਫਿਰੌਤੀ | Ex-Lawrence Member | Simmi Maan | Part 2 | Kudrat

Gangster ਸਿੰਗਰਾਂ ਤੋਂ ਕਿਵੇਂ ਮੰਗਦੇ ਫਿਰੌਤੀ | Ex-Lawrence Member | Simmi Maan | Part 2 | Kudrat

Sidhu Moose Wala Reply to Babbu Maan Live on Instagram

Sidhu Moose Wala Reply to Babbu Maan Live on Instagram

ਚਰਚਾ ’ਚ ਆਏ ਮੂਸੇਵਾਲਾ ਦੇ ਗਵਾਂਢੀ ਘਰ ਲੱਗੇ CCTV ਕੈਮਰੇ, ਘਰ ਦੇ ਮੁੰਡੇ ’ਤੇ ਗੀਤ ਲੀਕ ਕਰਨ ਦੇ ਲੱਗੇ ਦੋਸ਼...| OnAir

ਚਰਚਾ ’ਚ ਆਏ ਮੂਸੇਵਾਲਾ ਦੇ ਗਵਾਂਢੀ ਘਰ ਲੱਗੇ CCTV ਕੈਮਰੇ, ਘਰ ਦੇ ਮੁੰਡੇ ’ਤੇ ਗੀਤ ਲੀਕ ਕਰਨ ਦੇ ਲੱਗੇ ਦੋਸ਼...| OnAir

© 2025 dtub. Все права защищены.

  • Контакты
  • О нас
  • Политика конфиденциальности

Контакты для правообладателей: [email protected]