ਫੇਲ ਸੀਐਮ ਮਾਨ, ਨਾਕਾਮ ਪੰਜਾਬ ਪੁਲਿਸ ! ਪੰਜਾਬ ਰੱਬ ਆਸਰੇ ? ਪੰਜਾਬ ਹੋਰ ਕਿੰਨੇ ਮਾੜੇ ਦਿਨ ਵੇਖੁ ?
Автор: Punjab Power Play
Загружено: 2025-12-12
Просмотров: 863
#amritsarnews #amritsarlive #punjabpolice
ਫੇਲ ਸੀਐਮ ਮਾਨ, ਨਾਕਾਮ ਪੰਜਾਬ ਪੁਲਿਸ ! ਪੰਜਾਬ ਰੱਬ ਆਸਰੇ ? ਪੰਜਾਬ ਹੋਰ ਕਿੰਨੇ ਮਾੜੇ ਦਿਨ ਵੇਖੁ ?
ਅੰਮ੍ਰਿਤਸਰ ਵਿੱਚ 15 ਨਾਮੀ ਪ੍ਰਾਈਵੇਟ ਸਕੂਲਾਂ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਸ਼ਹਿਰ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਤੁਰੰਤ ਹੁਕਮ ਜਾਰੀ ਕਰਦੇ ਹੋਏ ਜ਼ਿਲ੍ਹੇ ਦੇ ਸਾਰੇ ਸਕੂਲ ਬੰਦ ਕਰਨ ਦੇ ਆਦੇਸ਼ ਦਿੱਤੇ। ਸਕੂਲ ਪ੍ਰਬੰਧਨਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਵੱਡੇ ਪੱਧਰ ’ਤੇ ਸੁਰੱਖਿਆ ਕਾਰਵਾਈ ਸ਼ੁਰੂ ਹੋ ਗਈ।
ਸਕੂਲਾਂ ਤੋਂ ਆਏ ਅਚਾਨਕ ਸੁਨੇਹਿਆਂ ਕਾਰਨ ਮਾਪੇ ਘਬਰਾਏ ਹੋਏ ਆਪਣੇ ਬੱਚਿਆਂ ਨੂੰ ਲੈਣ ਲਈ ਸਕੂਲਾਂ ਵੱਲ ਦੌੜ ਪਏ। ਬੰਬ ਸਕਵੈਡ, ਫਾਇਰ ਬ੍ਰਿਗੇਡ ਅਤੇ ਕਈ ਪੁਲਿਸ ਟੀਮਾਂ ਨੇ ਇਲਾਕੇ ਨੂੰ ਸੀਲ ਕਰਕੇ ਕਲਾਸਰੂਮ ਅਤੇ ਪੂਰੇ ਸਕੂਲ ਪ੍ਰੈਮਿਸਿਜ਼ ਦੀ ਤੜਕ-ਭੜਕ ਨਾਲ ਤਲਾਸ਼ੀ ਸ਼ੁਰੂ ਕਰ ਦਿੱਤੀ। ਖ਼ਬਰਾਂ ਅਨੁਸਾਰ, ਇੱਕ ਈਮੇਲ ਜੋ ਕਿ ਖਾਲਿਸਤਾਨੀ ਗਰੁੱਪ ਨਾਲ ਜੋੜਿਆ ਜਾ ਰਿਹਾ ਹੈ, ਵਿੱਚ ਦਾਅਵਾ ਕੀਤਾ ਗਿਆ ਹੈ ਕਿ ਖਾਲਿਸਤਾਨੀ ਸਮਰਥਕਾਂ ਦੇ ਐਨਕਾਊਂਟਰ ਦਾ ਬਦਲਾ ਲੈਣ ਲਈ ਧਮਾਕੇ ਕੀਤੇ ਜਾਣਗੇ।
ਸਾਇਬਰ ਸੈੱਲ ਇਸ ਧਮਕੀ ਦੇ ਸਰੋਤ ਅਤੇ ਇਸਦੀ ਸੱਚਾਈ ਦੀ ਜਾਂਚ ਕਰ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ਤੋਂ ਬਾਅਦ ਵਿਸਥਾਰਪੂਰਵਕ ਬਿਆਨ ਜਾਰੀ ਕੀਤਾ ਜਾਵੇਗਾ।
ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸਵੇਰੇ ਉਨ੍ਹਾਂ ਨੂੰ ਧਮਕੀ ਬਾਰੇ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਤੁਰੰਤ ਹੀ ਸਾਰੇ ਸਕੂਲਾਂ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਧਮਕੀਆਂ ਆਈਆਂ ਹਨ, ਜਿਨ੍ਹਾਂ ਵਿੱਚ ਵਿਦਿਆਰਥੀਆਂ ਦੇ ਨਾਮ ਸਾਹਮਣੇ ਆਏ ਸਨ, ਪਰ ਇਸ ਵਾਰ ਵੀ ਇਸਨੂੰ ਪੂਰੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਸੈਂਟਰਲ ਏਜੰਸੀਆਂ ਨਾਲ ਸਹਿਯੋਗ ਕੀਤਾ ਜਾ ਰਿਹਾ ਹੈ।
Доступные форматы для скачивания:
Скачать видео mp4
-
Информация по загрузке: