ਈਸਾਈ ਭਾਈਚਾਰੇ ਨੇ ਧਾਰੀਵਾਲ ਵਿੱਚ ਜੰਮੂ ਅਮ੍ਰਿਤਸਰ ਨੈਸ਼ਨਲ ਹਾਈਵੇ ਕੀਤਾ ਜਾਮ
Автор: GBC UPDATE
Загружено: 2023-07-29
Просмотров: 14871
ਅੱਜ ਸਾਰੀਆ ਮਸੀਹ ਕਲੀਸਿਆਵਾਂ ਅਤੇ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਧਾਰੀਵਾਲ ਵਿੱਚ ਮਨੀਪੁਰ ਵਿੱਚ ਈਸਾਈ ਭਾਈਚਾਰੇ ਤੇ ਹੋ ਰਹੇ ਅੱਤਿਆਚਾਰਾਂ ਦੇ ਵਿਰੋਧ ਵਿਚ ਡਾਇਓਸੀਸ ਆਫ ਜਲੰਧਰ ਕੈਥੋਲਿਕ ਮਿਸ਼ਨ ਦੇ ਬਿਸ਼ਪ ਅਗਨੈਲੋ ਰੁਫੀਨੋ ਗਰੇਸੀਅਸ ਦੇ ਦਿਸ਼ਾ ਨਿਰਦੇਸ਼ ਦੇ ਮੁਤਾਬਿਕ ਰੋਸ ਪ੍ਰਦਰਸ਼ਨ ਕਰ ਜੰਮੂ ਅੰਮ੍ਰਿਤਸਰ ਨੈਸ਼ਨਲ ਹਾਈਵੇ ਨੂੰ ਦੋ ਘੰਟਿਆਂ ਲਈ ਜਾਮ ਕੀਤਾ ਇਸ ਰੋਸ਼ ਪ੍ਰਦਰਸ਼ਨ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਜਨਰਲ ਸਕੱਤਰ ਜੱਗਰੂਪ ਸਿੰਘ ਸੇਖਵਾਂ ਤੋਂ ਇਲਾਵਾ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਸ਼ਾਮਿਲ ਹੋਏ ਇਸ ਮੌਕੇ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਇਸ ਮਾਮਲੇ ਤੇ ਚੁੱਪੀ ਧਾਰਨ ਤੇ ਨਿਖੇਧੀ ਕੀਤੀ ਅਤੇ ਕਿਹਾ ਕਿ ਸਮੇਂ ਰਹਿੰਦੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਸ ਮਾਮਲੇ ਵਿੱਚ ਦਿਲਚਸਪੀ ਲਈ ਹੁੰਦੀ ਤਾਂ ਅੱਜ ਮਨੀਪੁਰ ਵਿਚ ਅਜਿਹੇ ਹਾਲਾਤ ਨਹੀਂ ਸੀ ਹੋਣੇ
ਇਸ ਮੌਕੇ ਤੇ ਪ੍ਰਤਾਪ ਬਾਜਵਾ ਤੇ ਈਸਾਈ ਭਾਈਚਾਰੇ ਦੇ ਆਗੂਆ ਨੇ ਕਿਹਾ ਕਿ ਲਗਾਤਾਰ ਮਨੀਪੁਰ ਵਿੱਚ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਮਨੀਪੁਰ ਰਾਜ ਦੀ ਮੰਦਭਾਗੀ ਸਥਿਤੀ ਬਾਰੇ ਬਹੁਤ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਪਿਛਲੇ ਕਈ ਮਹੀਨਿਆਂ ਦੌਰਾਨ ਮਨੀਪੁਰ ਵਿੱਚ ਵੱਡੇ ਪੱਧਰ ’ਤੇ ਦਰਿੰਦਗੀ ਅਤੇ ਅਰਾਜਕਤਾ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਹੈ। ਖਾਸ ਤੌਰ 'ਤੇ ਘਾਟੀ ਖੇਤਰ ਦੇ ਬਾਹਰੀ ਇਲਾਕਿਆਂ 'ਚ ਹਿੰਸਾ ਲਗਾਤਾਰ ਜਾਰੀ ਹੈ। ਉਨ੍ਹਾਂ ਕਿ ਕਿ ਜੇਕਰ ਇੱਕਲੇ ਸਰਕਾਰੀ ਅੰਕੜਿਆਂ ’ਤੇ ਹੀ ਨਜ਼ਰ ਮਾਰੀਏ ਤਾਂ 160 ਤੋਂ ਵੱਧ ਵਿਅਕਤੀਆਂ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ, ਤਰ੍ਹਾਂ ਤਰ੍ਹਾਂ ਦੇ ਹਮਲੇ, ਸਾੜਨ ਕੇ ਮਾਰਨ ਦੀਆਂ ਘਟਨਾਵਾਂ ਵਾਪਰੀਆਂ ਹਨ, ਅਤੇ ਚਰਚਾਂ/ਪੂਜਾ ਸਥਾਨਾਂ ਅਤੇ ਸੰਸਥਾਵਾਂ ਦੀ ਵੱਡੇ ਪੱਧਰ ਤੇ ਤਬਾਹੀ ਕੀਤੀ ਗਈ ਹੈ। ਘਰਾਂ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਅੱਗ ਲਾ ਦਿੱਤੀ ਗਈ ਹੈ, ਲੋਕਾਂ ਦਾ ਮਾਲ ਲੁੱਟਿਆ ਗਿਆ ਹੈ ਅਤੇ ਜਿੰਦਗੀਆਂ ਉਜਾੜ ਦਿੱਤੀਆਂ ਗਈਆਂ, ਸਕੂਲ ਤਬਾਹ ਹੋਏ ਹਨ ਅਤੇ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਗਈ ਹੈ। 50,000 ਤੋਂ ਵੱਧ ਲੋਕ ਬੇਘਰ ਹੋ ਗਏ ਹਨ ਅਤੇ ਵੱਖ-ਵੱਖ ਰਾਹਤ ਕੈਂਪਾਂ ਅਤੇ ਨਿਜੀ ਰਿਹਾਇਸ਼ ਵਿੱਚ ਲਾਚਾਰੀ ਦੀ ਹਾਲਤ ਵਿੱਚ ਰਹਿ ਰਹੇ ਹਨ॥
ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਵਿਸ਼ਵ ਪੱਧਰ ਤੇ ਭਾਈਚਾਰੇ ਨੇ ਇਸ ਘਟਨਾ ਨੂੰ ਦਰਸਾਉਂਦੀ ਵੀਡੀਓ ਨੂੰ ਨਿਰਾਸ਼ਾ ਨਾਲ ਦੇਖਿਆ, ਜੋ ਕਿ ਸਾਥਿਤ ਤੌਰ 'ਤੇ, 15 ਮਈ ਨੂੰ ਹੋਇਆ ਸੀ, ਜਿਸ ਵਿਚ ਦੋ ਔਰਤਾਂ ਦੇ ਕਪੜੇ ਉਤਾਰੇ ਗਏ, ਉਨਾ ਨੂੰ ਨੰਗੀ ਹਾਲਤ ਵਿੱਚ ਘੁਮਾਇਆ ਗਿਆ, ਅਤੇ ਹਮਲਾਵਰਾਂ ਦੇ ਇਕ ਸਮੂਹ ਦੁਆਰਾ ਸਰੀਰਕ ਅਤੇ ਜਿਣਸੀ ਤੌਰ 'ਤੇ ਸ਼ੋਸ਼ਨ ਕੀਤਾ ਗਿਆ ਪਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਹ ਮਸੀਹੀ ਭਾਈਚਾਰੇ ਦੇ ਨਾਲ ਹਨ ਤੇ ਅਰੋਪੀਆਂ ਨੂੰ ਸਜ਼ਾ ਦਿਵਾਉਣ ਦੇ ਲਈ ਕਿਸੇ ਹੱਦ ਤੱਕ ਵੀ ਜਾਣਾ ਪਿਆ ਤਾਂ ਉਹ ਉਹਨਾਂ ਦੇ ਨਾਲ ਪੂਰਾ ਸਾਥ ਦੇਣਗੇ
ਇਸ ਮੌਕੇ ਤੇ ਐਸ ਡੀ ਐਮ ਗੁਰਦਾਸਪੁਰ ਵਲੋ ਪਹੁੰਚ ਕੇ ਆਗੂਆਂ ਦੇ ਨਾਲ ਗੱਲਬਾਤ ਕਰ ਧਰਨਾ ਸਮਾਪਤ ਕਰਵਾ ਦਿੱਤਾ ਗਿਆ
ਬਾਈਟ: ਇਸਾਈ ਭਾਈਚਾਰੇ ਦੇ ਆਗੂ
ਬਾਈਟ : ਪ੍ਰਤਾਪ ਸਿੰਘ ਬਾਜਵਾ( ਵਿਰੋਧੀ ਧਿਰ ਦੇ ਨੇਤਾ)
Доступные форматы для скачивания:
Скачать видео mp4
-
Информация по загрузке: