ਮਾਘੀ ਮੇਲੇ ਦੀਆਂ ਕਾਨਫਰੰਸਾਂ --- ਇਤਿਹਾਸ ਤੇ ਸਿਆਸਤ ਭਾਰੂ
Автор: Nirpakh Awaaz
Загружено: 2026-01-14
Просмотров: 77
ਅੱਜ ਮਾਘੀ ਮੇਲੇ ਮੌਕੇ ਸਿਆਸੀ ਕਾਨਫਰੰਸਾਂ ਹੋਈਆਂ ਤਾਂ ਇੱਕ ਵਾਰ ਫੇਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਦਿੱਤੀ ਸਲਾਹ ਚਰਚਾ ਵਿੱਚ ਹੈ, ਸਿੱਖਾਂ ਦੇ ਸ਼ਹੀਦੀ ਜੋੜ ਮੇਲਿਆਂ ਤੇ ਸਿਆਸੀ ਕਾਨਫਰੰਸਾਂ ਕਰਨ ਤੋਂ ਮਨਾਹੀ ਕੀਤੀ ਹੋਈ ਹੈ ਅਤੇ ਇਸ ਮਨਾਈ ਦੇ ਉਲਟ ਸ਼੍ਰੋਮਣੀ ਅਕਾਲੀ ਦਲ ਹੀ ਲਗਾਤਾਰ ਹਰ ਸਾਲ ਕਾਨਫਰੰਸ ਕਰਦਾ ਆਇਆ ਹੈ। ਸਾਰੀਆਂ ਤਕਰੀਰਾਂ ਧਰਮ ਦੁਵਾਲੇ ਹੀ ਘੁੰਮਦੀਆਂ ਰਹੀਆਂ ਜਿਵੇਂ ਕਿ ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਦੀ ਸਿਆਸਤ ਚੱਲ ਰਹੀ ਹੈ।ਪਰ ਇਸ ਮੌਕੇ ਜਿਵੇਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਆਪਣੇ ਫੈਸਲੇ ਬਦਲ ਰਹੇ ਹਨ, ਸਥਿਤੀ ਹਾਸੋਹੀਣੀ ਬਣਾ ਗਈ ਹੈ। ਪਹਿਲਾਂ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਜਥੇਦਾਰ ਨੇ ਸਰਕਾਰ ਦਾ ਸਹਿਯੋਗ ਨਹੀਂ ਕਰਨਾ,ਇਹ ਹੁਕਮ ਸੁਣਾਇਆ। ਫੇਰ ਇਸ ਨੂੰ ਬਦਲ ਕੇ, ਬਿਲਕੁੱਲ ਉਲਟ ਫੈਸਲਾ ਸੁਣਾਇਆ ਗਿਆ, ਸਹਿਯੋਗ ਕਰਨਾ ਹੈ। ਕਿਉਂ ਕਰਨਾ ਹੈ,ਕੀ ਹਾਲਾਤ ਬਦਲੇ, ਹੁਣ ਧਰਮ ਵਿੱਚ ਦਖਲ ਕਿਉਂ ਨਹੀਂ ਹੈ, ਪਹਿਲਾਂ ਕਿਉਂ ਸੀ, ਕਿਸੇ ਨੂੰ ਕੁੱਝ ਸਮਝਾਇਆ ਨਹੀਂ ਗਿਆ। ਫੇਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਲਬ ਕਰਨ ਦੇ ਸਮੇਂ ਵਿੱਚ ਬਦਲਾਅ ਕਰਕੇ ਇੱਕ ਨਵਾਂ ਵਿਵਾਦ ਖੜ੍ਹਾ ਕਰ ਲਿਆ ਹੈ। ਮੁੱਖ ਮੰਤਰੀ ਨੇ ਕੋਈ ਬੇਨਤੀ ਨਹੀਂ ਕੀਤੀ ਪਰ ਜਥੇਦਾਰ ਨੂੰ ਇਹ ਇਹਸਾਸ ਹੋ ਗਿਆ ਕੀ ਮੁੱਖ ਮੰਤਰੀ ਨੂੰ ਬਹੁਤ ਰੁਝੇਵੇਂ ਹਨ ਇਸ ਲਈ ਸਮਾਂ ਬਦਲ ਦਿੱਤਾ।ਕੀ ਇਹ ਜਾਣਬੁੱਝ ਕੇ ਕੱਲ ਨੂੰ ਇਹ ਦਿਖਾਉਣਾ ਚਾਹੁੰਦੇ ਹਨ ਕਿ ਮੁੱਖ ਮੰਤਰੀ ਜਥੇਦਾਰ ਸਾਹਮਣੇ ਪੇਸ਼ ਨਹੀਂ ਹੋਣਾ ਚਾਹੁੰਦਾ।
Доступные форматы для скачивания:
Скачать видео mp4
-
Информация по загрузке: