ਛੋਟੇ ਸਾਹਿਬਜ਼ਾਦੇ | Chote Sahibzade | Pamma Jhingra Wala | New Punjabi Dharmik Song 2025 |
Автор: Pamma Jhingra Wala
Загружено: 2025-12-19
Просмотров: 424
🎵 ਛੋਟੇ ਸਾਹਿਬਜ਼ਾਦੇ | Chote Sahibzade | Pamma Jhingra | Official Lyrics Video | New Punjabi Dharmik Song 2025 |
━━━━━━━━━━━━━━━━━━
✨ Credits
✍️ Lyrics & Concept: Pamma Jhingra (Paramjit Singh)
© 2025 – All Rights Reserved
━━━━━━━━━━━━━━━━━━
🎤 Full Lyrics
[Verse 1]
ਇੱਕ ਵਾਰ ਜਾ ਕੇ ਦੇਖੋ ਸਰਹੰਦ ਨੂੰ,
ਕਿੰਨਾ ਦਰਦ ਹਾਲੇ ਵੀ ਓਸ ਕੰਧ ਨੂੰ,
ਕੰਧ ਰੋ-ਰੋ ਕੇ ਭਰਦੀ ਗਵਾਹੀਆਂ,
ਜੋਰਾਵਰ ਫਤਿਹ ਸਿੰਘ ਨੇ,
ਹੱਸ-ਹੱਸ ਕੇ ਸ਼ਹੀਦੀਆਂ ਸੀ ਪਾਈਆਂ,
ਜੋਰਾਵਰ ਫਤਿਹ ਸਿੰਘ ਨੇ
[Verse 2]
ਜ਼ਿੰਦਾਂ ਨਿੱਕੀਆਂ ਤੇ ਹੌਸਲੇ ਕਮਾਲ ਦੇ,
ਲਾਲ ਗੁਰੂ ਦੇ ਸੱਤ ਤੇ ਨੌ ਸਾਲ ਦੇ,
ਪਾ ਗਏ ਦਾਦੀ ਕੋਲੋਂ ਪੋਤਰੇ ਜੁਦਾਈਆਂ
ਜੋਰਾਵਰ ਫਤਿਹ ਸਿੰਘ ਨੇ,
ਹੱਸ-ਹੱਸ ਕੇ ਸ਼ਹੀਦੀਆਂ ਸੀ ਪਾਈਆਂ,
ਜੋਰਾਵਰ ਫਤਿਹ ਸਿੰਘ ਨੇ।
[Verse 3]
ਦਿੱਤੇ ਲਾਲਚਾਂ ਨੂੰ ਲਾਲ ਠੁਕਰਾ ਗਏ,
ਜੈਕਾਰੇ ਫਤਿਹ ਦੇ ਕਚਹਿਰੀ ਚ ਗੱਜਾ ਗਏ,
ਰੱਬੀ ਰੂਹਾਂ ਨਾ ਭੋਰਾ ਵੀ ਘਬਰਾਈਆਂ,
ਜੋਰਾਵਰ ਫਤਿਹ ਸਿੰਘ ਨੇ,
ਹੱਸ-ਹੱਸ ਕੇ ਸ਼ਹੀਦੀਆਂ ਸੀ ਪਾਈਆਂ,
ਜੋਰਾਵਰ ਫਤਿਹ ਸਿੰਘ ਨੇ।
[Verse 4]
ਰੱਦੇ ਉੱਤੇ ਰੱਦਾ ਜਾਂਦੇ ਸੀ ਟਕਾਈ ਏ,
ਕੰਧ ਬੱਚਿਆਂ ਨੂੰ ਜਾਂਦੀ ਸੀ ਲੁਕਾਈ ਏ,
ਗੱਲਾਂ ਸੱਚੀਆਂ ਸੀ ਸੂਬੇ ਨੂੰ ਸੁਣਾਈਆਂ,
ਜੋਰਾਵਰ ਫਤਿਹ ਸਿੰਘ ਨੇ,
ਹੱਸ-ਹੱਸ ਕੇ ਸ਼ਹੀਦੀਆਂ ਸੀ ਪਾਈਆਂ,
ਜੋਰਾਵਰ ਫਤਿਹ ਸਿੰਘ ਨੇ।
[Verse 5]
ਕਰੇ ਸਿਜਦਾ ਜਗਤ ਕੁਰਬਾਨੀ ਨੂੰ,
ਬਾਜ਼ਾਂ ਵਾਲੇ ਪਿਓ ਪੁੱਤਰਾਂ ਦੇ ਦਾਨੀ ਨੂੰ,
ਪੰਮੇ ਝਿੰਗੜਾਂ ਦੇ ਧੰਨ ਏ ਕਮਾਈਆਂ,
ਜੋਰਾਵਰ ਫਤਿਹ ਸਿੰਘ ਨੇ,
ਹੱਸ-ਹੱਸ ਕੇ ਸ਼ਹੀਦੀਆਂ ਸੀ ਪਾਈਆਂ,
ਜੋਰਾਵਰ ਫਤਿਹ ਸਿੰਘ ਨੇ।
━━━━━━━━━━━━━━━━━━
👍 Show Your Support
Like • Share • Comment • Subscribe
Hit the Bell Icon to get all new updates instantly.
━━━━━━━━━━━━━━━━━━
🙏 Thanks for Watching!
#oldpunjabiculture #newpunjabisong #punjabi #punjabilyrics #emotionalpunjabisong #punjabimusic #punjabisong2025
#ChoteSahibzade #PammaJhingraWala #PunjabiDharmikSong2025 #PunjabiDevotionalSong #SikhHeritage #Shaheedi #NewPunjabiSong #emotionalpunjabisong #Punjabiemotionalsong
Доступные форматы для скачивания:
Скачать видео mp4
-
Информация по загрузке: