ਸੇਕਰਡ ਹਾਰਟ ਕਾਨਵੈਜ਼ਟ ਸਕੂਲ ਮਜੀਠਾ ਵਿਖੇ ਪ੍ਰਿੰਸੀਪਲ ਸਿਸਟਰ ਡਾ: ਵਿਲਫੀ ਦੀ ਅਗਵਾਈ ਚ ਸਾਲਾਨਾ ਖੇਡ ਦਿਵਸ ਮਨਾਇਆ ਗਿਆ।
Автор: PUBLIC NEWS TODAY
Загружено: 2025-11-14
Просмотров: 1408
PressReporter --Mitanshu Bhagat
ਪੱਤਰਕਾਰ - ਮੀਤਾਸੂ ਭਗਤ
ਮਜੀਠਾ -- ਸੇਕਰਡ ਹਾਰਟ ਕਾਨਵੈਜ਼ਟ ਸਕੂਲ ਮਜੀਠਾ ਵਿਖੇ ਪ੍ਰਿੰਸੀਪਲ ਸਿਸਟਰ ਡਾ: ਵਿਲਫੀ ਦੀ ਅਗਵਾਈ ਵਿਚ ਸਾਲਾਨਾ ਖੇਡ ਦਿਵਸ ਮਨਾਇਆ ਗਿਆ। ਜਿਸ ਵਿਚ ਪ੍ਰਸਿੱਧ ਕੌਮਾਂਤਰੀ ਹਾਕੀ ਖਿਡਾਰੀ ਰਾਜਿੰਦਰ ਸਿੰਘ ਸ਼ੰਮੀ ਬਤੌਰ ਮੁੱਖ ਮਹਿਮਾਨ ਅਤੇ ਐਸਐਚਓ ਥਾਣਾ ਮਜੀਠਾ ਇੰਸਪੈਕਟਰ ਕਰਮਪਾਲ ਸਿੰਘ ਅਤੇ ਰਾਜੇਸ਼ ਕੁਮਾਰ ਸ਼ਰਮਾ ਬਤੌਰ ਗੈਸਟ ਆਫ ਆਨਰ ਸ਼ਾਮਲ ਹੋਏ। ਸਕੂਲ ਬੈਡ ਵੱਲੋ ਵੱਖ ਵੱਖ ਹਾਊਸਾਂ ਨਾਲ ਸਬੰਧਿਤ ਮਾਰਚ ਪਾਸਟ ਕੀਤਾ ਗਿਆ। ਹਾਊਸ ਕੈਪਟਨ ਵੱਲੋ ਸਕੂਲ ਦੇ ਪੀਟੀਆਈ ਅਧਿਆਪਕਾਂ ਦੇ ਸਹਿਯੋਗ ਨਾਲ ਮੁੱਖ ਮਹਿਮਾਨ ਅਤੇ ਸਕੂਲ ਮੈਨੇਜ਼ਮੈਟ ਵੱਲੋ ਸ਼ਮਾ ਰੌਸ਼ਨ ਕੀਤੀ ਗਈ ਅਤੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਏਕਤਾ ਅਤੇ ਸਾਂਝੀਵਾਲਤਾ ਦਾ ਪ੍ਰਤੀਕ ਵੱਖ ਵੱਖ ਰੰਗਾਂ ਦੇ ਗੁਬਾਰੇ ਹਵਾ ਵਿਚ ਛੱਡੇ ਗਏ। ਸਕੂਲ ਦੇ ਵਿਦਿਆਰਥੀਆਂ ਵੱਲੋ ਰੰਗਾ ਰੰਗ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਸਮਾਗਮ ਵਿਚ ਬਚਿਆਂ ਦੇ ਮਾਪਿਆਂ ਦੇ ਖੇਡ ਮੁਕਾਬਲੇ ਖਿੱਚ ਦੇ ਕੇਦਰ ਰਹੇ। ਸਕੂਲ ਪ੍ਰਿੰਸੀਪਲ ਸਿਸਟਰ ਡਾ: ਵਿਲਫੀ ਨੇ ਆਏ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇਕੇ ਸਨਮਾਨਿਤ ਕੀਤਾ ਗਿਆ।
Доступные форматы для скачивания:
Скачать видео mp4
-
Информация по загрузке: