ਧੰਨ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਅਤੇ ਹੋਰ ਸ਼ਹੀਦਾਂ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸੈਮੀਨਾਰ ਕਰਾਏ l
Автор: National public school School
Загружено: 2025-11-16
Просмотров: 238
ਨੈਸ਼ਨਲ ਪਬਲਿਕ ਸਕੂਲ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨੂੰ ਸਮਰਪਿਤ ਭਾਈ ਰਾਜਪਾਲ ਜੀ ਵੱਲੋਂ ਸੈਮੀਨਾਰ ਕਰਵਾਇਆ ਗਿਆ
ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਭਾਈ ਮਤੀ ਦਾਸ ਜੀ ,ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਨੈਸ਼ਨਲ ਪਬਲਿਕ ਸਕੂਲ ਨੌਸ਼ਹਿਰਾ ਪਨੂੰਆ ਵਿਖੇ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਸ੍ਰੀ ਸਹਿਜਪਾਠ ਸੇਵਾ ਵਲੋਂ ਭਾਈ ਰਾਜਪਾਲ ਸਿੰਘ ਜੀ ਨੇ ਬੱਚਿਆਂ ਨਾਲ ਗੁਰਮਤਿ ਵਿਚਾਰਾਂ ਤੇ ਨੈਤਿਕ ਕਦਰਾ ਦੇ ਵਿਸ਼ੇ ਤੇ ਸਾਂਝ ਪਾਈ ਤੇ ਗੁਰਬਾਣੀ ਅਨੁਸਾਰ ਜਿੰਦਗੀ ਜੀਉਣ ਦਾ ਢੰਗ ਦਸਿਆ। ਬਾਈ ਰਾਜਪਾਲ ਜੀ ਨੇ ਬੱਚਿਆਂ ਨੂੰ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਸਧਾਰਨ ਜੀਵਨ ਨਾਲ ਜੋੜ ਕੇ ਸਰਲ ਭਾਸ਼ਾ ਦੇ ਵਿੱਚ ਬੜੀਆਂ ਹੀ ਜੀਵਨ ਜਾਂਚ ਦੇਣ ਵਾਲੀਆਂ ਗੱਲਾਂ ਸਮਝਾਈਆਂ। ਬੱਚਿਆਂ ਨੇ ਵੀ ਭਾਈ ਰਾਜਪਾਲ ਜੀ ਦੇ ਨਾਲ ਪੂਰਾ ਸਹਿਯੋਗ ਦਿੱਤਾ ਅਤੇ ਵਾਅਦਾ ਕੀਤਾ ਕਿ ਉਹ ਨੈਤਿਕ ਕਦਰਾਂ ਕੀਮਤਾਂ ਦੀ ਕਦਰ ਕਰਨਗੇ ਅਤੇ ਆਪਣੇ ਜੀਵਨ ਨੂੰ ਵਧੀਆ ਤਰੀਕੇ ਨਾਲ ਜਿਉਣਗ ਭਾਈ ਰਾਜਪਾਲ ਜੀ ਨੇ ਬੱਚਿਆਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨਾਲ ਸੰਬੰਧਿਤ ਇੱਕ ਛੋਟੀ ਪੁਸਤਕ ਭੇਟ ਕੀਤੀ ਅਤੇ ਨਾਮ ਜਪਣ ਦੇ ਲਈ ਮਾਲਾ ਵੀ ਦਿੱਤੀਆਂ। ਉਨ੍ਹਾਂ ਨੇ ਬੱਚਿਆਂ ਤੋਂ ਪ੍ਰਣ ਕਰਵਾਇਆ
ਕਿ ਪਰਮਾਤਮਾ ਵੱਲੋਂ ਬਖਸ਼ੀ ਹੋਈ ਇਸ ਸੁੰਦਰ ਜ਼ਿੰਦਗੀ ਨੂੰ ਪਰਮਾਤਮਾ ਨਾਲ ਜੋੜ ਕੇ ਅਤੇ ਪੜ੍ਹਾਈ ਦੇ ਨਾਲ ਜੋੜ ਕੇ ਆਪਣੇ ਜੀਵਨ ਨੂੰ ਸਾਰਥਕ ਕਰਨਗੇ।
ਪ੍ਰਿੰਸੀਪਲ ਵਨੀਤ ਕੌਰ ਜੀ ਨੇ ਵੀਰ ਜੀ ਦਾ ਸਕੂਲ ਆਉਣ ਤੇ ਧੰਨਵਾਦ ਕੀਤਾ ਤੇ ਸਮੇ ਸਮੇ ਤੇ ਇਸ ਤਰ੍ਹਾਂ ਦੇ ਸੈਮੀਨਾਰ ਕਰਨ ਬਾਰੇ ਬੇਨਤੀ ਵੀ ਕੀਤੀ। ਉਹਨਾਂ ਨੇ ਵੀ ਬੱਚਿਆਂ ਨੂੰ ਇਸੇ ਤਰ੍ਹਾਂ ਭਾਈ ਰਾਜਪਾਲ ਜੀ ਦੇ ਦੱਸੇ ਹੋਏ ਰਾਹ ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਸਕੂਲ ਦਾ ਸਮੂਹ ਸਟਾਫ ਵੀ ਹਾਜ਼ਰ ਸੀ।
Доступные форматы для скачивания:
Скачать видео mp4
-
Информация по загрузке: