Mudkey مُدکے | Kasur | Punjab Heritage | Partition 1947 | JSP-94
Автор: Jeevay Sanjha Punjab
Загружено: 2021-02-04
Просмотров: 11954
#Mudkey #Lahore
ਲਹਿੰਦੇ ਪੰਜਾਬ ਦੇ ਜਿਲ੍ਹਾ ਏ ਲਾਹੌਰ ਦਾ ਪਿੰਡ ਮੁਦਕੇ, ਜੋ ਕਿ ਪੰਜਾਬ ਦੀ ਵੰਡ ਤੋਂ ਪਹਿਲਾਂ ਸਿੱਖਾਂ ਤੇ ਮੁਸਲਮਾਨਾਂ ਦਾ ਸਾਂਝਾ ਪਿੰਡ ਸੀ। ਇਸ ਪਿੰਡ ਵਿੱਚ ਸਿੱਖ ਸਰਦਾਰਾਂ ਦੇ ਪੱਕੇ ਘਰ ਹੁੰਦੇ ਸਨ, ਜਿਨ੍ਹਾਂ ਦੀਆਂ ਇਮਾਰਤਾਂ ਅੱਜ ਵੀ ਪਿੰਡ ਵਿੱਚ ਮੌਜੂਦ ਹਨ। ਇਸ ਪਿੰਡ ਦੇ ਬਜ਼ੁਰਗ ਨੂਰ ਜੀ ਜਿਨ੍ਹਾਂ ਦੀ ਉਮਰ ਉਸ ਵੇਲੇ 15 ਸਾਲ ਸੀ, ਉਨ੍ਹਾਂ ਨੂੰ ਅੱਜ ਵੀ ਵੰਡ ਤੋਂ ਪਹਿਲਾਂ ਬਾਰੇ ਸਭ ਯਾਦ ਹੈ ਅਤੇ ਉਹ ਅੱਜ ਵੀ ਇਸ ਪਿੰਡ ਤੋਂ ਪ੍ਰਵਾਸ ਕਰਕੇ ਗਏ ਸਿੱਖ ਸਰਦਾਰਾਂ ਨੂੰ ਯਾਦ ਕਰਦੇ ਹਨ। ਸ੍ਰ ਅਰਜਨ ਸਿੰਘ ਸੰਧੂ ਜੀ ਜੋ ਇਸ ਪਿੰਡ ਦੇ ਵਸਨੀਕ ਸਨ, ਉਨ੍ਹਾਂ ਦੇ ਪੁੱਤਰ ਬਾਜ਼ ਸਿੰਘ ਸੰਧੂ ਹੋਰਾਂ ਨਾਲ ਨੂਰ ਜੀ ਦੇ ਪਰਿਵਾਰ ਦਾ ਬਹੁਤ ਪਿਆਰ ਸੀ। ਹੁਣ 73 ਸਾਲ ਬਾਅਦ ਨੂਰ ਜੀ ਦੀ ਗੱਲ ਉਨ੍ਹਾਂ ਦੇ ਪੋਤਰੇ ਅਮਰਿੰਦਰ ਸਿੰਘ ਨਾਲ ਹੋਈ ਅਤੇ ਉਨ੍ਹਾਂ ਨੇ ਅਮਰਿੰਦਰ ਸਿੰਘ ਨੂੰ ਉਨ੍ਹਾਂ ਦੇ ਪਰਿਵਾਰ ਅਤੇ ਪਿੰਡ ਬਾਰੇ ਪੁਰਾਣੀਆਂ ਗੱਲਾਂ ਸਾਂਝੀਆਂ ਕੀਤੀਆਂ। ਅਰਜਨ ਸਿੰਘ ਦੇ ਪੁੱਤਰ ਸ੍ਰ ਜਗਜੀਤ ਸਿੰਘ ਜੀ, ਜਿਨ੍ਹਾਂ ਦੀ ਉਮਰ ਵੰਡ ਵੇਲੇ 5 ਸਾਲ ਦੀ, ਉਹ ਆਪ ਇਸ ਵੀਡੀਓ ਵਿੱਚ ਆਪਣੇ ਪਿੰਡ ਅਤੇ ਬਜ਼ੁਰਗਾਂ ਬਾਰੇ ਦੱਸ ਰਹੇ ਹਨ।
لہندے پنجاب دے ضلع لاہور دا پنڈ مُدکے جو کہ پنجاب دی ونڈ توں پہلاں سکھاں آے مسلماناں دا سانجھا پنڈ ہندا سی | اس پنڈ اچ سکھ سردارں دے پکے گھر ہندے سی جنہاں دی عمارتاں آج وی پنڈ اچ موجود نے اور اس پنڈ دے بزرگ نور جی جنہاں دی عمر اس ویلے 15 سال سی اونہاں نوں آج وی پنڈ بارے سب یاد اے اور بہت پیار نال سردارں نوں یاد کردے نے | سردار ارجن سنگھ جو اس پنڈ اچ 500 گماں دے مالک سن اونہاں دے پُتر باج سنگھ سندھو جی نال نور جی دے پریوار دا بہت پیار سی اور 73 سالاں بعد نور جی دی باج سنگھ جی دے پوترے نال ویڈیو کال تے گل ہوئی اور نور جی نے امرندر سنگھ نوں انہاں دے پریوار اور پنڈ بارے پرانیاں گلاں سانجھیاں کیتیاں | ارجن سنگھ جی دے پُتر سردار جگجیت سنگھ جی جہناں دی عمر ونڈ ویکے 5 سال سی او آپ پنڈ بارے اور بزرگاں بارے اس ویڈیو اچ دس رہے نے
Доступные форматы для скачивания:
Скачать видео mp4
-
Информация по загрузке: